ਸਾਊਥ ਆਕਲੈਂਡ ਵਿੱਚ ਲੁੱਟ ਦੀ ਵਾਰਦਾਤ ਦੌਰਾਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਨੀਵਾਰ ਸਵੇਰੇ 11.30 ਵਜੇ ਤੋਂ ਪਹਿਲਾਂ ਕਲੋਵਰ ਪਾਰਕ ਦੇ ਡਾਸਨ ਰੋਡ ‘ਤੇ ਇੱਕ ਕਾਰੋਬਾਰ ‘ਤੇ ਬੁਲਾਇਆ ਗਿਆ ਸੀ। ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਆਕਲੈਂਡ ਹਸਪਤਾਲ ਲਿਜਾਇਆ ਗਿਆ ਹੈ ਅਤੇ ਪੁਲਿਸ ਜਾਂਚ ਕਰ ਰਹੀ ਹੈ। ਇੱਕ ਡੇਅਰੀ ਦੇ ਮਾਲਕ ਭੂਪੇਨ ਨੇ ਕਿਹਾ ਕਿ ਉਸਨੇ ਦੁਕਾਨਾਂ ਦੇ ਬਲਾਕ ਵਿੱਚ ਇੱਕ ਸ਼ਰਾਬ ਦੇ ਸਟੋਰ ਦੇ ਕੋਲ ਇੱਕ ਗੜਬੜ ਸੁਣੀ ਅਤੇ ਇਸ ਦੌਰਾਨ ਇੱਕ ਵਿਅਕਤੀ ਜ਼ਮੀਨ ‘ਤੇ ਪਿਆ ਹੋਇਆ ਸੀ ਜਿਸ ਤੋਂ ਬਾਅਦ ਤੁਰੰਤ ਇੱਕ ਐਂਬੂਲੈਂਸ ਨੂੰ ਬੁਲਾਇਆ ਗਿਆ ਸੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਉੱਥੇ ਕੰਮ ਕਰਦੇ ਹੋਏ 23 ਸਾਲਾਂ ਵਿੱਚ ਦੁਕਾਨਾਂ ਦੇ ਬਲਾਕ ਵਿੱਚ ਬਹੁਤ ਸਾਰੀਆਂ ਲੁੱਟਾਂ-ਖੋਹਾਂ ਦੇਖੀਆਂ ਹਨ, ਪਰ ਪਹਿਲਾਂ ਕਦੇ ਵੀ ਅਜਿਹਾ ਨਹੀਂ ਹੋਇਆ ਕਿ ਕੋਈ ਬੁਰੀ ਤਰ੍ਹਾਂ ਜ਼ਖਮੀ ਹੋਇਆ ਹੋਵੇ, ਉਨ੍ਹਾਂ ਅੱਗੇ ਕਿਹਾ ਕਿ “ਮੈਨੂੰ ਡਰ ਲੱਗ ਰਿਹਾ ਹੈ।” ਅਧਿਕਾਰੀਆਂ ਦੇ ਵੱਲੋਂ ਇਲਾਕੇ ਵਿਚ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਦੁਪਹਿਰ ਸਮੇਂ ਫੋਰੈਂਸਿਕ ਕਰਮਚਾਰੀ ਦੁਕਾਨਾਂ ‘ਤੇ ਪਹੁੰਚੇ।