ਨਿਊਜ਼ੀਲੈਂਡ ਛੱਡਕੇ ਆਸਟ੍ਰੇਲੀਆ ਜਾਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਹੁਣ ਜੂਨ ਮਹੀਨੇ ਨੂੰ ਲੈ ਕੇ ਵੀ ਹੈਰਾਨੀਜਨਕ ਅੰਕੜੇ ਸਾਹਮਣੇ ਆਏ ਹਨ। ਦਰਅਸਲ ਜੂਨ ਮਹੀਨੇ ਵੀ ਰਿਕਾਰਡ ਪੱਧਰ ‘ਤੇ ਲੋਕ ਦੇਸ਼ ਛੱਡ ਕੇ ਗਏ ਹਨ। stats nz ਦੀ ਰਿਪੋਰਟ ਅਨੁਸਾਰ ਜੂਨ ‘ਚ ਨਿਊਜ਼ੀਲੈਂਡ ਵਾਸੀਆਂ ਦਾ ‘ਨੈੱਟ ਮਾਈਗ੍ਰੇਸ਼ਨ ਲੋਸ” 55,300 ਰਿਹਾ ਸੀ, ਕੁੱਲ 80,200 ਨਿਊਜ਼ੀਲੈਂਡ ਵਾਸੀਆਂ ਨੇ ਜੂਨ ‘ਚ ਦੇਸ਼ ਛੱਡਿਆ ਅਤੇ 24,900 ਨੇ ਇਸ ਸਮੇਂ ਦੌਰਾਨ ਵਾਪਸੀ ਕੀਤੀ ਸੀ।
