ਦੁੱਧ ਉਤਪਾਦਨ ‘ਚ ਨਿਊਜ਼ੀਲੈਂਡ ਦੀ ਸਭ ਤੋਂ ਵੱਡੀ ਕੰਪਨੀ Fonterra ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਦਰਅਸਲ ਕੰਪਨੀ ਨੇ ਸਤੰਬਰ 2022 ‘ਚ ਗੈਂਗ ਮੈਂਬਰ ਸਮਝਕੇ 1 ਕਰਮਚਾਰੀ ਨੂੰ ਕੰਮ ਤੋਂ ਕੱਢ ਦਿੱਤਾ ਸੀ। ਪਰ ਕਰਮਚਾਰੀ ਨੇ ਇਸ ਫੈਸਲੇ ਖਿਲਾਫ ਈ ਆਰ ਏ (ਇਮਪਲਾਇਮੈਂਟ ਰਿਲੇਸ਼ਨਜ਼ ਅਥਾਰਟੀ) ਕੋਲ ਸ਼ਕਾਇਤ ਕਰ ਦਿੱਤੀ ਸੀ ਜਿਸ ਕਾਰਨ ਕੰਪਨੀ ਨੂੰ ਕਿੱਪ ਓਰਸਮਬਾਏ ਨੂੰ ਦੁਬਾਰਾ ਕੰਮ ‘ਤੇ ਰੱਖਣਾ ਪਿਆ ਇਸ ਦੇ ਨਾਲ-ਨਾਲ ਲੋਸਟ ਪੇਅ ਦੇ ਰੂਪ ਵਿੱਚ $49,379 ਅਤੇ ਹਿਊਮਿਲੇਸ਼ਨ ਲਈ $17,000 ਅਦਾ ਕਰਨ ਦੇ ਹੁਕਮ ਵੀ ਈ ਆਰ ਏ ਵਲੋਂ ਸੁਣਾਏ ਗਏ ਹਨ। ਦੱਸ ਦੇਈਏ ਕਿੱਪ ਓਰਸਮਬਾਏ ਫੋਂਟੈਰਾ ਦੇ ਟੀ ਆਵਾਮੂਟੂ ਡਿਸਟ੍ਰੀਬਿਊਸ਼ਨ ਸੈਂਟਰ ਵਿੱਚ ਕੰਮ ਕਰਦਾ ਸੀ।
