ਸੈਂਟਰਲ ਵੈਲਿੰਗਟਨ ਵਿੱਚ ਕੋਰਟਨੇ ਪਲੇਸ ਨੂੰ ਪਾਰ ਕਰਦੇ ਸਮੇਂ ਇੱਕ ਕਾਰ ਨੇ 60 ਸਾਲ ਦੀ ਇੱਕ ਔਰਤ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਮਹਿਲਾ ਗੰਭੀਰ ਰੂਪ ‘ਚ ਜ਼ਖਮੀ ਹੋ ਗਈ ਹੈ। ਐਮਰਜੈਂਸੀ ਸੇਵਾਵਾਂ ਨੂੰ ਸੋਮਵਾਰ ਰਾਤ 8:25 ਵਜੇ ਇੱਕ ਵਾਹਨ ਅਤੇ ਪੈਦਲ ਯਾਤਰੀ ਵਿਚਕਾਰ ਹੋਏ ਹਾਦਸੇ ਬਾਰੇ ਦੱਸਿਆ ਗਿਆ ਸੀ। ਸਾਰਜੈਂਟ ਸਾਈਮਨ ਕਿੰਗ ਨੇ ਕਿਹਾ ਕਿ ਪੁਲਿਸ ਨੂੰ “ਇਹ ਪਤਾ ਲਗਾਉਣ ਲਈ ਕਾਫ਼ੀ ਕੰਮ ਕਰਨਾ ਪਏਗਾ ਕਿ ਕੀ ਹੋਇਆ ਸੀ”। ਕੋਰਟਨੇ ਪਲੇਸ ਦੇ ਇੱਕ ਬਾਰ ਵਿੱਚ ਮੌਜੂਦ ਇੱਕ ਗਾਹਕ ਨੇ ਕਿਹਾ ਕਿ ਉਸਨੇ ਇੱਕ ਕਾਰ ਨੂੰ ਸੜਕ ਦੇ ਦੱਖਣੀ ਸਿਰੇ ‘ਤੇ ਕੋਨੇ ‘ਤੇ ਆਉਂਦੇ ਦੇਖਿਆ ਅਤੇ ਸੜਕ ਪਾਰ ਕਰਦੇ ਸਮੇਂ ਉਸ ਨੇ ਸੱਠ ਸਾਲਾਂ ਦੀ ਇੱਕ ਔਰਤ ਨੂੰ ਟੱਕਰ ਮਾਰ ਦਿੱਤੀ। ਗਵਾਹ ਮੁਤਾਬਿਕ ਡਰਾਈਵਰ ਨੇ ਭੱਜਣ ਦੀ ਕੋਸ਼ਿਸ ਕੀਤੀ ਸੀ ਪਰ ਲੋਕਾਂ ਨੇ ਉਸ ਨੂੰ ਫੜ ਪੁਲਿਸ ਦੇ ਹਵਾਲੇ ਕਰ ਦਿੱਤਾ।
