ਪੰਜਾਬ ਵਿੱਚ ਪੀਸੀਐਸ ਅਧਿਕਾਰੀ ਹੁਣ ਵੀਕੈਂਡ (ਸ਼ਨੀਵਾਰ ਅਤੇ ਐਤਵਾਰ) ਨੂੰ ਵੀ ਕੰਮ ਕਰਨਗੇ। ਇਸ ਦਾ ਮੁੱਖ ਕਾਰਨ ਉਨ੍ਹਾਂ ਦਾ ਪਿਛਲੇ ਦਿਨੀਂ ਹੜਤਾਲ ‘ਤੇ ਜਾਣਾ ਹੈ। ਹੜਤਾਲ ਦੌਰਾਨ ਨਾ ਸਿਰਫ਼ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸਗੋਂ ਕਈ ਕੰਮ ਲਟਕਦੇ ਰਹੇ। ਕਿਉਂਕਿ ਹੁਣ ਉਨ੍ਹਾਂ ਦੀ ਹੜਤਾਲ ਖ਼ਤਮ ਹੋ ਗਈ ਹੈ, ਇਸ ਲਈ ਰੁਕੇ ਹੋਏ ਕੰਮ ਨੂੰ ਪੂਰਾ ਕਰਨ ਦੀ ਵਾਧੂ ਜ਼ਿੰਮੇਵਾਰੀ ਉਨ੍ਹਾਂ ‘ਤੇ ਵੱਧ ਗਈ ਹੈ। ਇਸ ਲਈ ਪੀਸੀਐਸ ਅਧਿਕਾਰੀ ਹੁਣ ਛੁੱਟੀਆਂ ਵਾਲੇ ਦਿਨ ਵੀ ਕੰਮ ਕਰਨਗੇ।
ਦਰਅਸਲ, ਹੜਤਾਲ ਦਾ ਐਲਾਨ ਪੀਸੀਐਸ ਅਧਿਕਾਰੀਆਂ ਵੱਲੋਂ ਕੀਤਾ ਗਿਆ ਸੀ। ਲੋਕਾਂ ਦੀਆਂ ਸ਼ਿਕਾਇਤਾਂ ਅਤੇ ਰੁਕੇ ਹੋਏ ਕੰਮ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਕੰਮ ‘ਤੇ ਵਾਪਸ ਆਉਣ ਲਈ ਸਖ਼ਤ ਅਲਟੀਮੇਟਮ ਦਿੱਤਾ ਸੀ। ਫਿਰ ਗੱਲਬਾਤ ਤੋਂ ਬਾਅਦ ਪੀਸੀਐਸ ਅਧਿਕਾਰੀ ਕੰਮ ’ਤੇ ਪਰਤ ਗਏ। ਪਰ ਉਦੋਂ ਤੱਕ ਬਹੁਤ ਸਾਰਾ ਕੰਮ ਪੈਂਡਿੰਗ ਸੀ। ਹੁਣ ਅਧਿਕਾਰੀ ਇਨ੍ਹਾਂ ਛੁੱਟੀਆਂ ਦੌਰਾਨ ਇਨ੍ਹਾਂ ਕੰਮਾਂ ਨੂੰ ਪੂਰਾ ਕਰਨਗੇ।