ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2025 ਵਿੱਚ ਸ਼ਨੀਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਅਤੇ ਪੰਜਾਬ ਕਿੰਗਜ਼ ਵਿਚਕਾਰ ਖੇਡਿਆ ਗਿਆ ਮੈਚ ਮੀਂਹ ਕਾਰਨ ਰੱਦ ਹੋ ਗਿਆ। ਇਹ ਮੈਚ ਕੋਲਕਾਤਾ ਦੇ ਈਡਨ ਗਾਰਡਨ ਵਿੱਚ ਹੋ ਰਿਹਾ ਸੀ। ਟਾਸ ਜਿੱਤਣ ਤੋਂ ਬਾਅਦ ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪ੍ਰਿਯਾਂਸ਼ ਆਰੀਆ ਅਤੇ ਪ੍ਰਭਸਿਮਰਨ ਦੀ ਧਮਾਕੇਦਾਰ ਬੱਲੇਬਾਜ਼ੀ ਦੇ ਦਮ ‘ਤੇ 201 ਦੌੜਾਂ ਬਣਾਈਆਂ। ਪਰ ਜਦੋਂ ਕੇਕੇਆਰ ਬੱਲੇਬਾਜ਼ੀ ਕਰਨ ਆਇਆ ਤਾਂ ਤੇਜ਼ ਹਵਾ ਅਤੇ ਮੀਂਹ ਕਾਰਨ ਮੈਚ ਦਾ ਸਿਰਫ਼ ਇੱਕ ਓਵਰ ਹੀ ਖੇਡਿਆ ਜਾ ਸਕਿਆ। ਬਾਅਦ ਵਿੱਚ ਇਹ ਮੈਚ ਰੱਦ ਕਰਨਾ ਪਿਆ। ਮੈਚ ਰੱਦ ਹੋਣ ਕਾਰਨ ਦੋਵਾਂ ਟੀਮਾਂ ਨੂੰ 1-1 ਅੰਕ ਮਿਲਿਆ ਹੈ। ਇਸ ਕਾਰਨ ਅੰਕ ਸੂਚੀ ‘ਚ ਪੰਜਾਬ Top 4 ਪਹੁੰਚ ਗਿਆ ਹੈ।
