ਜੇਕਰ ਤੁਸੀ ਵੈਲਿੰਗਟਨ ਵਾਸੀ ਹੋ ਤਾਂ ਹੁਣ ਤੁਹਾਨੂੰ ਪਾਰਕਿੰਗ ਦੇ ਭੁਗਤਾਨ ਬਾਰੇ ਕੁੱਝ ਜਿਆਦਾ ਸੋਚਣ ਦੀ ਜ਼ਰੂਰਤ ਨਹੀਂ ਹੈ। ਦਰਅਸਲ ਹੁਣ ਤੁਹਾਡੀ ਇਹ ਚਿੰਤਾ ਖ਼ਤਮ ਹੋਣ ਵਾਲੀ ਹੈ ਕਿਉਂਕ ਹੁਣ ਵੈਲਿੰਗਟਨ ਵਾਸੀ ਰਿਹਾਇਸ਼ੀ ਲਾਇਸੈਂਸ ਦੀ ਨੰਬਰ ਪਲੇਟ ਤੋਂ ਵੀ ਪਾਰਕਿੰਗ ਦਾ ਭੁਗਤਾਨ ਕਰ ਸਕਣਗੇ। ਇੱਥੇ ਇੱਕ ਖ਼ਾਸ ਗੱਲ ਇਹ ਵੀ ਹੈ ਕਿ ਪਾਰਕਿੰਗ ਦੇ ਰੇਟ ‘ਚ ਵੀ ਕੋਈ ਵਾਧਾ ਨਹੀਂ ਕੀਤਾ ਜਾਵੇਗਾ। ਰਿਪੋਰਟਸ ਮੁਤਾਬਿਕ ਸ਼ੁਰੂ ‘ਚ ਕੁੱਲ 260 ਕਾਰਡ ਓਨਲੀ ਮੀਟਰਜ਼ ਲਾਏ ਜਾ ਰਹੇ ਹਨ।
