ਕੈਰੀਅਰ ਡਿਪਲੋਮੈਟ ਪੈਟਰਿਕ ਜੌਹਨ ਰਾਟਾ ਜੋ ਇਸ ਸਮੇਂ ਕੋਲੰਬੋ ਵਿੱਚ ਕਾਰਜਕਾਰੀ ਹਾਈ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ ਹੁਣ ਭਾਰਤ ਵਿੱਚ ਨਿਊਜ਼ੀਲੈਂਡ ਦੇ ਅਗਲੇ ਹਾਈ ਕਮਿਸ਼ਨਰ ਹੋਣਗੇ। ਵਿਦੇਸ਼ ਮੰਤਰੀ ਵਿੰਸਟਨ ਪੀਟਰਸ ਨੇ ਇਸ ਹਫਤੇ ਰਾਟਾ ਦੀ ਨਿਯੁਕਤੀ ਦਾ ਐਲਾਨ ਕੀਤਾ ਸੀ। ਰਾਟਾ ਦੀ ਨਿਯੁਕਤੀ ਨਿਊਜ਼ੀਲੈਂਡ ਦੁਆਰਾ ਘੋਸ਼ਿਤ ਮਹੱਤਵਪੂਰਨ ਡਿਪਲੋਮੈਟਿਕ ਅਹੁਦਿਆਂ ਦੇ ਇੱਕ ਸਮੂਹ ਵਿੱਚੋਂ ਇੱਕ ਹੈ। ਰਾਟਾ ਇਸ ਤੋਂ ਪਹਿਲਾਂ ਕੋਰੀਆ ਗਣਰਾਜ ਅਤੇ ਇਟਲੀ ਵਿੱਚ ਨਿਊਜ਼ੀਲੈਂਡ ਦੇ ਰਾਜਦੂਤ ਦੇ ਤੌਰ ‘ਤੇ ਕੰਮ ਕਰ ਚੁੱਕੇ ਹਨ। ਕੋਲੰਬੋ ਵਿੱਚ ਰਾਟਾ ਦੀ ਥਾਂ ਡੇਵਿਡ ਪਾਈਨ ਜਦਕਿ ਐਂਡਰਿਊ ਨੀਡਜ਼ ਆਸਟ੍ਰੇਲੀਆ ‘ਚ ਅਤੇ ਰੂਸ ਵਿੱਚ ਮਾਰਕ ਟ੍ਰੇਨਰ ਨਿਊਜ਼ੀਲੈਂਡ ਦੇ ਅਗਲੇ ਰਾਜਦੂਤ ਹੋਣਗੇ।
