ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਪਟਿਆਲਾ ਦੇ ਨਵੇਂ ਬਣੇ ਬੱਸ ਸਟੈਂਡ ਦਾ ਉਦਘਾਟਨ ਕੀਤਾ ਹੈ। ਬੱਸ ਸਟੈਂਡ ਵਿੱਚ 4 ਲਿਫਟਾਂ, ਰੈਂਪ-ਸਟੇਅਰਜ਼ ਅਤੇ 45 ਕਾਊਂਟਰ ਹਨ। ਸੀਐਮ ਮਾਨ ਨੇ ਦੱਸਿਆ ਕਿ 60 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਬੱਸ ਸਟੈਂਡ ਤੋਂ 1500 ਬੱਸਾਂ ਚੱਲਣਗੀਆਂ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਲੰਮੇ ਸਮੇਂ ਬਾਅਦ ਵਿਕਾਸ ਕਾਰਜ ਦੇਖਣ ਨੂੰ ਮਿਲ ਰਹੇ ਹਨ। ਹੁਣ ਹਰ ਰੋਜ਼ ਇੱਕ ਨਾ ਇੱਕ ਨਵੀਂ ਸਕੀਮ ਦਾ ਉਦਘਾਟਨ ਹੋ ਰਿਹਾ ਹੈ। ਸਰਕਾਰ ਲੋਕਾਂ ਨੂੰ ਪੁੱਛ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਰਹੀ ਹੈ। ਲੋਕ ਅਸ਼ੀਰਵਾਦ ਵੀ ਦੇ ਰਹੇ ਹਨ ਅਤੇ ਕਹਿ ਰਹੇ ਹਨ ਕਿ 20 ਸਾਲਾਂ ਬਾਅਦ ਉਨ੍ਹਾਂ ਨੂੰ ਜੀਰੀ ਦੀ ਪਨੀਰੀ ਨਹਿਰ ਪਾਣੀ ਨਾਲ ਲੱਗਦੀ ਨਜ਼ਰ ਆ ਰਹੀ ਹੈ।
ਪਟਿਆਲਾ ਵਾਸੀਆਂ ਦੀ ਲੰਮੇ ਸਮੇਂ ਦੀ ਮੰਗ ਰਹੀ ਸ਼ਹਿਰ ਦਾ ਬੱਸ ਅੱਡਾ…ਲਗਭਗ ₹61 ਕਰੋੜ ਦੀ ਲਾਗਤ ਨਾਲ ਬਣੇ ਅਤਿ ਆਧੁਨਿਕ ਤੇ ਖੂਬਸੂਰਤ ਬੱਸ ਅੱਡੇ ਦਾ ਉਦਘਾਟਨ ਕੀਤਾ…ਪੁਰਾਣੇ ਬੱਸ ਅੱਡੇ ਨੂੰ ਵੀ ਸਿਟੀ ਬੱਸਾਂ ਲਈ ਚਾਲੂ ਰੱਖਾਂਗੇ…
ਲੋਕਾਂ ਦੀ ਖੱਜਲ ਖੁਆਰੀ ਖ਼ਤਮ ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਹਮੇਸ਼ਾ ਸਾਡੀ ਸਰਕਾਰ ਦੀ ਤਰਜ਼ੀਹ ਹੈ… pic.twitter.com/7wy0Jz1Az0— Bhagwant Mann (@BhagwantMann) May 16, 2023