ਵੀਰਵਾਰ ਤੋਂ ਬਾਅਦ ਸ਼ੁੱਕਰਵਾਰ ਨੂੰ ਵੀ ਖਰਾਬ ਮੌਸਮ ਕਾਰਨ ਵੈਲਿੰਗਟਨ ‘ਚ ਕਈ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇੰਨ੍ਹਾਂ ਹੀ ਨਹੀਂ ਹਵਾਈ ਯਾਤਰਾ ਵਿੱਚ ਇਹ ਵਿਘਨ ਤਿੰਨ ਦਿਨਾਂ ਤੱਕ ਰਹਿ ਸਕਦਾ ਹੈ। ਏਅਰ ਨਿਊਜ਼ੀਲੈਂਡ ਦੇ ਮੁੱਖ ਕਾਰਜਕਾਰੀ ਗ੍ਰੇਗ ਫੋਰਨ ਨੇ ਸਵੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ (ਸ਼ੁੱਕਰਵਾਰ) ਘੱਟੋ-ਘੱਟ 20 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਲਗਭਗ 200 ਉਡਾਣਾਂ ਰੱਦ ਹੋਣ ਨਾਲ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਗਿਣਤੀ ਵਧੇਗੀ।
ਫੋਰਨ ਨੇ ਕਿਹਾ, “ਇਹ ਇੱਕ ਚੁਣੌਤੀ ਹੈ ਜਦੋਂ ਤੁਸੀਂ ਹੁਣ 20,000 ਲੋਕਾਂ ਦੇ ਸਭ ਤੋਂ ਵਧੀਆ ਹਿੱਸੇ ਨਾਲ ਨਜਿੱਠ ਰਹੇ ਹੋ ਜਿਨ੍ਹਾਂ ਦੀਆਂ ਯੋਜਨਾਵਾਂ ਵਿੱਚ ਵਿਘਨ ਪਿਆ ਹੈ ਅਤੇ ਸਾਡੇ ਕੋਲ 120,000 ਲੋਕ ਅੱਜ ਕੱਲ੍ਹ ਅਤੇ ਐਤਵਾਰ ਦੇ ਵਿਚਕਾਰ ਜਾਣ ਲਈ ਹਨ। ਹਵਾਈ ਅੱਡਾ ਤੇਜ਼ ਹਨੇਰੀ ਕਾਰਨ ਸੰਘਰਸ਼ ਕਰ ਰਿਹਾ ਹੈ।” ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਰੱਦ ਹੋਈਆਂ ਉਡਾਣਾਂ ਦਾ ਬੈਕਲਾਗ ਪੂਰਾ ਹੋਣ ਵਿੱਚ ਤਿੰਨ ਦਿਨ ਲੱਗ ਸਕਦੇ ਹਨ। ਹਵਾਈ ਅੱਡੇ ਵੱਲੋਂ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਵਧੇਰੇ ਜਾਣਕਾਰੀ ਲਈ ਆਪਣੀ ਏਅਰਲਾਈਨਜ਼ ਨਾਲ ਸਿੱਧਾ ਸੰਪਰਕ ਕਰਨ।