ਅੰਮ੍ਰਿਤਸਰ ਏਅਰਪੋਰਟ ‘ਤੇ ਇੱਕ ਯਾਤਰੀ ਨੂੰ ਹਥਿਆਰਾਂ ਸਮੇਤ ਫੜਿਆ ਗਿਆ ਹੈ। ਵੀਰਵਾਰ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇ ਇੱਕ ਯਾਤਰੀ ਤੋਂ ਚੈਕਿੰਗ ਦੌਰਾਨ 12 ਕਾਰਤੂਸ ਬਰਾਮਦ ਕੀਤੇ ਗਏ ਹਨ। ਇਸ ਤੋਂ ਬਾਅਦ ਸੀਆਈਐਸਐਫ ਨੇ ਤੁਰੰਤ ਯਾਤਰੀ ਨੂੰ ਫੜ ਲਿਆ ਅਤੇ ਏਅਰਪੋਰਟ ਥਾਣੇ ਦੇ ਹਵਾਲੇ ਕਰ ਦਿੱਤਾ। ਮੁਲਜ਼ਮ ਦਾ ਨਾਂ ਜਗਤਾਰ ਸਿੰਘ ਢਿੱਲੋਂ ਹੈ ਅਤੇ ਉਹ ਕੁਆਲਾਲੰਪੁਰ ਜਾਣ ਲਈ ਏਅਰਪੋਰਟ ਪਹੁੰਚਿਆ ਸੀ। ਫਿਲਹਾਲ ਪੁਲਿਸ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਹੈ।