ਜਿਵੇਂ-ਜਿਵੇਂ ਪੰਜਾਬ ‘ਚ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਓਦਾਂ-ਓਦਾਂ ਪੰਜਾਬ ‘ਚ ਹੈ ਦਿਨ ਨਵੇਂ ਸਿਆਸੀ ਸਮੀਕਰਣ ਵੀ ਬਣ ਰਹੇ ਹਨ। ਇਸ ਵਿਚਾਲੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਹਲਕਾ ਕਾਦੀਆਂ ਤੋਂ ਵਿਧਾਨ ਸਭਾ 2022 ਦੀ ਚੋਣ ਮੈਂ ਹੀ ਲੜਾਂਗਾ। ਪ੍ਰਤਾਪ ਬਾਜਵਾ ਨੇ ਹਲਕਾ ਕਾਦੀਆ ਤੋਂ ਹੀ ਚੋਣ ਲੜਨ ਦਾ ਦਾਅਵਾ ਕਰਕੇ ਸੰਕੇਤ ਦਿੱਤਾ ਹੈ ਕਿ ਹਾਈ ਕਮਾਂਡ ਵੱਲੋਂ ਉਨ੍ਹਾਂ ਨੂੰ ਗਰੀਨ ਸਿਗਨਲ ਮਿਲ ਗਿਆ ਹੈ।
ਇੰਨ੍ਹਾਂ ਹੀ ਨਹੀਂ ਪ੍ਰਤਾਪ ਸਿੰਘ ਬਾਜਵਾ ਨੇ ਚੋਣਾਂ ਨੂੰ ਲਾ ਕੇ ਰਣਨੀਤੀ ਬਣਾਉਣੀ ਵੀ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਬਾਜਵਾ ਦੇ ਜੱਦੀ ਹਲਕੇ ਕਾਦੀਆਂ ਵਿੱਚ ਇਸ ਸਮੇਂ ਉਨ੍ਹਾਂ ਦੇ ਸਕੇ ਭਰਾ ਫਤਹਿਜੰਗ ਸਿੰਘ ਬਾਜਵਾ ਮੌਜੂਦਾ ਵਿਧਾਇਕ ਹਨ। ਪਰ ਹੁਣ ਪ੍ਰਤਾਪ ਸਿੰਘ ਬਾਜਵਾ ਦੇ ਐਲਾਨ ਤੋਂ ਬਾਅਦ ਦੋਵੇ ਭਰਾ ਆਹਮੋ-ਸਾਹਮਣੇ ਹੁੰਦੇ ਨਜ਼ਰ ਆ ਰਹੇ ਹਨ।