ਮਸ਼ਹੂਰ ਹਾਲੀਵੁੱਡ ਅਦਾਕਾਰਾ ਪੈਰਿਸ ਹਿਲਟਨ ਭਾਰਤ ਪਹੁੰਚੀ ਹੈ। ਹਾਲ ਹੀ ‘ਚ ਉਨ੍ਹਾਂ ਨੂੰ ਮੁੰਬਈ ਏਅਰਪੋਰਟ ‘ਤੇ ਦੇਖਿਆ ਗਿਆ ਹੈ। ਬੁੱਧਵਾਰ ਨੂੰ ਪੈਰਿਸ ਹਿਲਟਨ ਹੱਥਾਂ ‘ਚ ਪੋਰਟੇਬਲ ਫੈਨ ਲੈ ਕੇ ਏਅਰਪੋਰਟ ‘ਤੇ ਖੂਬਸੂਰਤੀ ਫੈਲਾਉਂਦੀ ਦਿਖਾਈ ਦਿੱਤੀ ਹੈ। ਇਸ ਦੌਰਾਨ ਉਨ੍ਹਾਂ ਨੂੰ ਦੇਖਣ ਲਈ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਭੀੜ ਵੀ ਇਕੱਠੀ ਹੋ ਗਈ ਸੀ। ਪੈਰਿਸ ਨੂੰ ਦੇਖਣ ਲਈ ਇਕੱਠੀ ਹੋਈ ਭੀੜ ਦਾ ਨਜ਼ਾਰਾ ਵੀ ਜ਼ਬਰਦਸਤ ਸੀ। ਪਰ ਇਸ ਦੌਰਾਨ ਅਦਾਕਾਰਾ ਕਾਫੀ ਕੂਲ ਅੰਦਾਜ਼ ‘ਚ ਨਜ਼ਰ ਆਈ। ਉਹ ਪ੍ਰਸ਼ੰਸਕਾਂ ਵਿਚਕਾਰ ਸੈਲਫੀ ਲੈਂਦੀ ਨਜ਼ਰ ਆਈ। ਰਿਪੋਰਟਾਂ ਦੀ ਮੰਨੀਏ ਤਾਂ ਇਹ ਚੌਥੀ ਵਾਰ ਹੈ ਜਦੋਂ ਪੈਰਿਸ ਭਾਰਤ ਪਹੁੰਚੀ ਹੈ। ਦੱਸਿਆ ਜਾ ਰਿਹਾ ਹੈ ਕਿ ਅਦਕਾਰਾ ਇੱਥੇ ਆਪਣੇ ਨਵੇਂ Venture ਨੂੰ ਪ੍ਰਮੋਟ ਕਰਨ ਲਈ ਆਈ ਹੈ।
