ਬਾਲੀਵੁੱਡ ਅਦਾਕਾਰਾ ਪ੍ਰੀਨਿਤੀ ਚੋਪੜਾ ਅਤੇ ਰਾਘਵ ਚੱਢਾ ਦੀ ਮੰਗਣੀ 13 ਮਈ ਨੂੰ ਦਿੱਲੀ ਵਿੱਚ ਹੋਈ ਸੀ। ਉਦੋਂ ਤੋਂ ਹੀ ਚਰਚਾ ਸੀ ਕਿ ਦੋਵੇਂ ਇਸ ਸਾਲ ਜਾਂ ਅਗਲੇ ਸਾਲ ਵਿਆਹ ਕਰਵਾਉਣਗੇ। ਫਿਲਹਾਲ ਇੰਤਜ਼ਾਰ ਖਤਮ ਹੋ ਗਿਆ ਹੈ ਅਤੇ ਦੋਵਾਂ ਦੇ ਵਿਆਹ ਦੀ ਤਰੀਕ ਸਾਹਮਣੇ ਆ ਗਈ ਹੈ। ਪ੍ਰੀਨਿਤੀ ਅਤੇ ਰਾਘਵ 25 ਸਤੰਬਰ ਨੂੰ ਵਿਆਹ ਕਰਵਾਉਣ ਜਾ ਰਹੇ ਹਨ। ਦੋਵੇਂ ਉਦੈਪੁਰ ਦੇ ਲੀਲਾ ਪੈਲੇਸ ‘ਚ ਵਿਆਹ ਕਰਵਾਉਣਗੇ। ਵਿਆਹ ਦੇ ਵੇਰਵੇ ਸਾਹਮਣੇ ਆ ਗਏ ਹਨ।
ਵਿਆਹ ਦੀ ਗੱਲ ਕਰੀਏ ਤਾਂ ਪ੍ਰੀਨਿਤੀ ਚੋਪੜਾ ਅਤੇ ਰਾਘਵ ਚੱਢਾ ਦਾ ਵਿਆਹ 25 ਸਤੰਬਰ ਨੂੰ ਤੈਅ ਕੀਤਾ ਗਿਆ ਹੈ ਅਤੇ ਪ੍ਰੀ-ਵੈਡਿੰਗ ਫੰਕਸ਼ਨ 23 ਸਤੰਬਰ ਤੋਂ ਸ਼ੁਰੂ ਹੋਣਗੇ। ਵਿਆਹ ਦਾ ਸਥਾਨ ਰਾਜਸਥਾਨ ਦੇ ਉਦੈਪੁਰ ਵਿੱਚ ਲੀਲਾ ਪੈਲੇਸ ਰੱਖਿਆ ਗਿਆ ਹੈ। ਇਸ ਸਮਾਰੋਹ ‘ਚ 200 ਲੋਕਾਂ ਦੇ ਸ਼ਾਮਿਲ ਹੋਣ ਦੀ ਖਬਰ ਹੈ। ਜ਼ਿਆਦਾਤਰ ਮਹਿਮਾਨਾਂ ਨੂੰ ਓਬਰਾਏ ਹੋਟਲ ਵਿੱਚ ਠਹਿਰਾਇਆ ਜਾਵੇਗਾ। ਫਿਲਹਾਲ ਉਨ੍ਹਾਂ ਦੇ ਵਿਆਹ ਦੀਆਂ ਇਹ ਅਹਿਮ ਗੱਲਾਂ ਸਾਹਮਣੇ ਆਈਆਂ ਹਨ, ਜੋ ਪ੍ਰਸ਼ੰਸਕਾਂ ਲਈ ਵੱਡੀ ਖਬਰ ਹੈ।