ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਰਾਘਵ ਚੱਢਾ ਅਤੇ ਬਾਲੀਵੁੱਡ ਅਦਾਕਾਰਾ ਪ੍ਰੀਨਿਤੀ ਚੋਪੜਾ ਅੱਜ ਦਿੱਲੀ ਦੇ ਕਪੂਰਥਲਾ ਹਾਊਸ ਵਿੱਚ ਮੰਗਣੀ ਕਰਵਾਉਣ ਜਾ ਰਹੇ ਹਨ। ਇਸ ਮੰਗਣੀ ‘ਚ ਹਿੱਸਾ ਲੈਣ ਸ਼ਨੀਵਾਰ ਨੂੰ ਉਨ੍ਹਾਂ ਦੀ ਭੈਣ ਪ੍ਰਿਅੰਕਾ ਚੋਪੜਾ ਵੀ ਪਹੁੰਚੀ ਹੈ। ਰਾਘਵ ਅਤੇ ਪ੍ਰੀਨਿਤੀ ਦੀ ਮੰਗਣੀ ਵਿੱਚ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ, ਪੰਜਾਬ ਦੇ ਸੀਐਮ ਭਗਵੰਤ ਮਾਨ ਅਤੇ ਬਾਲੀਵੁੱਡ ਦੇ ਕਈ ਜਾਣੇ-ਪਛਾਣੇ ਚਿਹਰੇ ਸ਼ਾਮਿਲ ਹੋ ਸਕਦੇ ਹਨ।