ਬਹੁਤ ਸਾਰੇ ਵਿਦਿਆਰਥੀਆਂ ਦੇ ਕੋਵਿਡ -19 ਪੌਜੇਟਿਵ ਪਾਏ ਜਾਣ ਤੋਂ ਬਾਅਦ ਇੱਕ ਦੂਜਾ ਪਾਪਾਮੋਆ ਸਕੂਲ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ ਤੇ ਅਕਾਊ ਕੀ ਪਾਪਾਮੋਆ (Te Akau ki Pāpāmoa) ਸਕੂਲ ਨੇ ਟੈਸਟ ਤੋਂ ਬਾਅਦ ਪੌਜੇਟਿਵ ਪਾਏ ਗਏ ਵਿਦਿਆਰਥੀਆਂ ਦੀ ਗਿਣਤੀ ਨਹੀਂ ਦੱਸੀ ਹੈ, ਪਰ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ। ਮੰਗਲਵਾਰ ਨੂੰ ਸਕੂਲ ਦੇ ਫੇਸਬੁੱਕ ਪੇਜ ‘ਤੇ ਇੱਕ ਪੋਸਟ ਵਿੱਚ, ਪ੍ਰਿੰਸੀਪਲ ਬਰੂਸ ਜੇਪਸਨ ਨੇ ਕਿਹਾ ਕਿ ਸਾਰੇ ਵਿਦਿਆਰਥੀਆਂ ਅਤੇ ਸਟਾਫ ਨੂੰ ਨਜ਼ਦੀਕੀ ਸੰਪਰਕ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਸਵੈ-ਏਕਾਂਤਵਾਸ ਹੋਣਾ ਚਾਹੀਦਾ ਹੈ। ਸਕੂਲ ਵਿੱਚ ਲਗਭਗ 700 ਵਿਦਿਆਰਥੀ ਹਨ।
ਜੇਪਸਨ ਨੇ ਲਿਖਿਆ ਕਿ, “ਮੈਨੂੰ ਸਿਹਤ ਮੰਤਰਾਲੇ ਦੁਆਰਾ ਸੂਚਿਤ ਕੀਤਾ ਗਿਆ ਹੈ ਕਿ ਵਧੇਰੇ ਵਿਦਿਆਰਥੀਆਂ ਦੀ ਕੋਵਿਡ ਟੈਸਟ ਰਿਪੋਰਟ ਸਕਾਰਾਤਮਕ (positive) ਆਈ ਹੈ।” ਜੇਪਸਨ ਨੇ ਕਿਹਾ ਕਿ ਸਕੂਲ ਨੂੰ ਲੌਜਿਸਟਿਕ ਕਾਰਨਾਂ ਕਰਕੇ ਬੰਦ ਕਰ ਦਿੱਤਾ ਜਾਵੇਗਾ ਅਤੇ ਸਥਿਤੀ ਦੀ ਸਮੀਖਿਆ ਅਗਲੇ ਹਫਤੇ ਦੇ ਸ਼ੁਰੂ ਵਿੱਚ ਕੀਤੀ ਜਾਵੇਗੀ। ਤਾਹਤਾਈ ਕੋਸਟ (Tahatai Coast) ਸਕੂਲ ਦੇ ਨਵੰਬਰ ਦੇ ਅੱਧ ਵਿੱਚ ਲਗਭਗ ਇੱਕ ਹਫ਼ਤੇ ਲਈ ਬੰਦ ਹੋਣ ਤੋਂ ਬਾਅਦ ਹੁਣ ਪਾਪਾਮੋਆ ਵਿੱਚ ਬੰਦ ਹੋਣ ਵਾਲਾ ਸਕੂਲ ਦੂਜਾ ਸਕੂਲ ਬਣ ਗਿਆ ਹੈ।