ਬੀਤੇ ਦਿਨ ਦੁਪਹਿਰ ਵੇਲੇ ਪਾਮਰਸਟਨ ਉੱਤਰੀ ‘ਚ ਇੱਕ ਘਰ ‘ਤੇ ਕਥਿਤ ਤੌਰ ‘ਤੇ ਗੋਲੀ ਚਲਾਏ ਜਾਣ ਤੋਂ ਬਾਅਦ ਪੁਲਿਸ ਜਾਂਚ ਕਰ ਰਹੀ ਹੈ। ਇੱਕ ਬੁਲਾਰੇ ਨੇ ਦੱਸਿਆ ਕਿ ਪੁਲਿਸ ਨੂੰ ਸ਼ੁੱਕਰਵਾਰ ਦੁਪਹਿਰ 3.10 ਵਜੇ ਰੋਸਲਿਨ ਖੇਤਰ ‘ਚ ਇੱਕ ਜਾਇਦਾਦ ‘ਤੇ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਸੀ। ਰਾਹਤ ਵਾਲੀ ਗੱਲ ਹੈ ਕਿ ਕੋਈ ਜ਼ਖਮੀ ਨਹੀਂ ਹੋਇਆ ਸੀ ਅਤੇ ਪੁਲਿਸ “ਘਟਨਾ ਦੇ ਸਬੰਧ ਵਿੱਚ ਬਹੁਤ ਸਾਰੇ ਲੋਕਾਂ” ਨਾਲ ਗੱਲਬਾਤ ਕਰ ਰਹੀ ਸੀ। ਬੁਲਾਰੇ ਨੇ ਅੱਗੇ ਕਿਹਾ ਕਿ, “ਪੁੱਛਗਿੱਛ ਜਾਰੀ ਹੈ।
