ਪਾਕਿਸਤਾਨ ਦੀ ਅੰਤਰਰਾਸ਼ਟਰੀ ਹਾਕੀ ਟੀਮ ਦੇ ਖਿਡਾਰੀ ਮੰਗਲਵਾਰ ਦੁਪਹਿਰ ਨੂੰ ਵਾਹਗਾ-ਅਟਾਰੀ ਸਰਹੱਦ ਰਾਹੀਂ ਭਾਰਤ ਪਹੁੰਚ ਗਏ ਹਨ। ਪਾਕਿਸਤਾਨ ਹਾਕੀ ਟੀਮ ਦੇ 18 ਖਿਡਾਰੀ ਅਤੇ 10 ਅਧਿਕਾਰੀ 15 ਦਿਨਾਂ ਦੇ ਵੀਜ਼ੇ ‘ਤੇ ਭਾਰਤ ਪਹੁੰਚੇ ਹਨ ਜਿਨ੍ਹਾਂ ਨੂੰ ਇਮੀਗ੍ਰੇਸ਼ਨ ਅਤੇ ਕਸਟਮ ਜਾਂਚ ਤੋਂ ਬਾਅਦ ਐਸ.ਪੀ ਜੁਗਰਾਜ ਸਿੰਘ ਦੀ ਅਗਵਾਈ ਹੇਠ ਸੁਰੱਖਿਆ ਦੇ ਵਿਚਕਾਰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਭੇਜ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ ਪਾਕਿਸਤਾਨ ਦੀ ਅੰਤਰਰਾਸ਼ਟਰੀ ਹਾਕੀ ਟੀਮ 3 ਅਗਸਤ ਤੋਂ ਬੈਂਗਲੁਰੂ-ਚੇਨਈ ‘ਚ ਸ਼ੁਰੂ ਹੋ ਰਹੀ ਹੀਰੋ ਚੈਂਪੀਅਨਸ਼ਿਪ ਟਰਾਫੀ ‘ਚ ਹਿੱਸਾ ਲੈਣ ਲਈ ਭਾਰਤ ਆਈ ਹੈ। ਪਾਕਿਸਤਾਨੀ ਹਾਕੀ ਟੀਮ 12 ਅਗਸਤ ਤੱਕ ਆਪਣੇ ਮੈਚ ਖੇਡਣ ਤੋਂ ਬਾਅਦ 14 ਅਗਸਤ 2023 ਨੂੰ ਅਟਾਰੀ ਸਰਹੱਦ ਰਾਹੀਂ ਵਾਪਸ ਪਰਤੇਗੀ।
