ਪਾਕਿਸਤਾਨ ਕ੍ਰਿਕਟ ਟੀਮ ਨੇ ਸ਼ਨੀਵਾਰ ਨੂੰ 5ਵੇਂ ਅਤੇ ਆਖਰੀ ਟੀ-20 ਮੈਚ ‘ਚ ਨਿਊਜ਼ੀਲੈਂਡ ਕ੍ਰਿਕਟ ਟੀਮ ਨੂੰ 9 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਨਾਲ ਪਾਕਿਸਤਾਨ ਨੇ 5 ਮੈਚਾਂ ਦੀ ਟੀ-20 ਸੀਰੀਜ਼ ਨੂੰ 2-2 ਨਾਲ ਡਰਾਅ ਨਾਲ ਖਤਮ ਕਰਨ ‘ਚ ਸਫਲਤਾ ਹਾਸਿਲ ਕੀਤੀ ਹੈ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 5 ਵਿਕਟਾਂ ਗੁਆ ਕੇ 178 ਦੌੜਾਂ ਬਣਾਈਆਂ ਸੀ। ਜਵਾਬ ‘ਚ ਨਿਊਜ਼ੀਲੈਂਡ ਦੀ ਟੀਮ 19.2 ਓਵਰਾਂ ‘ਚ 169 ਦੌੜਾਂ ‘ਤੇ ਆਲ ਆਊਟ ਹੋ ਗਈ।
![in-the-5th-t20-series-ended](https://www.sadeaalaradio.co.nz/wp-content/uploads/2024/04/Capture-1-950x534.jpg)