ਪਾਕਿਸਤਾਨ ਨੇ ਪਹਿਲੇ ਵਨਡੇ ‘ਚ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ ਹੈ। ਪਾਕਿਸਤਾਨ ਨੂੰ ਜਿੱਤ ਲਈ 50 ਓਵਰਾਂ ਵਿੱਚ 256 ਦੌੜਾਂ ਦਾ ਟੀਚਾ ਮਿਲਿਆ ਸੀ। ਬਾਬਰ ਆਜ਼ਮ ਦੀ ਟੀਮ ਨੇ 48.1 ਓਵਰਾਂ ‘ਚ 6 ਵਿਕਟਾਂ ‘ਤੇ ਟੀਚਾ ਹਾਸਿਲ ਕਰ ਲਿਆ। ਪਾਕਿਸਤਾਨ ਲਈ ਸਲਾਮੀ ਬੱਲੇਬਾਜ਼ ਫਖਰ ਜ਼ਮਾਨ ਤੋਂ ਇਲਾਵਾ ਕਪਤਾਨ ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਪਾਕਿਸਤਾਨ ਲਈ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੇ ਸਭ ਤੋਂ ਵੱਧ 77 ਦੌੜਾਂ ਬਣਾਈਆਂ। ਰਿਜ਼ਵਾਨ ਨੇ ਆਪਣੀ ਪਾਰੀ ‘ਚ 6 ਚੌਕੇ ਅਤੇ 1 ਛੱਕਾ ਲਗਾਇਆ।
ਪਾਕਿਸਤਾਨੀ ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਨਸੀਮ ਸ਼ਾਹ ਸਭ ਤੋਂ ਸਫਲ ਰਹੇ। ਨਸੀਮ ਸ਼ਾਹ ਨੇ ਨਿਊਜ਼ੀਲੈਂਡ ਦੇ 5 ਬੱਲੇਬਾਜ਼ਾਂ ਨੂੰ ਆਪਣਾ ਸ਼ਿਕਾਰ ਬਣਾਇਆ। ਇਸ ਨੌਜਵਾਨ ਤੇਜ਼ ਗੇਂਦਬਾਜ਼ ਨੇ 10 ਓਵਰਾਂ ਵਿੱਚ 57 ਦੌੜਾਂ ਦੇ ਕੇ 5 ਖਿਡਾਰੀਆਂ ਨੂੰ ਆਊਟ ਕੀਤਾ।