ਨਿਊਜ਼ੀਲੈਂਡ ਦੌਰੇ ‘ਤੇ 5 ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਚਾਰ ਮੈਚ ਹਾਰਨ ਤੋਂ ਬਾਅਦ ਪਾਕਿਸਤਾਨ ਨੂੰ ਆਖਿਰਕਾਰ ਜਿੱਤ ਮਿਲੀ ਹੈ। ਸੀਰੀਜ਼ ਦੇ ਆਖਰੀ ਮੈਚ ‘ਚ ਪਾਕਿਸਤਾਨੀ ਟੀਮ ਨੇ ਕੀਵੀਆਂ ਨੂੰ 42 ਦੌੜਾਂ ਨਾਲ ਹਰਾਇਆ ਹੈ। ਕ੍ਰਾਈਸਟਚਰਚ ਦੀ ਵਿਕਟ ‘ਤੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ 8 ਵਿਕਟਾਂ ਗੁਆ ਕੇ 134 ਦੌੜਾਂ ਬਣਾਈਆਂ ਸਨ। ਜਵਾਬ ‘ਚ ਨਿਊਜ਼ੀਲੈਂਡ ਦੀ ਟੀਮ ਸਿਰਫ 92 ਦੌੜਾਂ ‘ਤੇ ਹੀ ਢੇਰ ਹੋ ਗਈ।
ਕ੍ਰਾਈਸਟਚਰਚ ਦੇ ਹੇਗਲੇ ਓਵਲ ਦੀ ਪਿੱਚ ਪੂਰੀ ਤਰ੍ਹਾਂ ਨਾਲ ਗੇਂਦਬਾਜ਼ੀ ਦੀ ਮਦਦ ਵਾਲੀ ਨਿਕਲੀ। ਇੱਥੇ ਤੇਜ਼ ਗੇਂਦਬਾਜ਼ਾਂ ਅਤੇ ਸਪਿਨਰਾਂ ਦੋਵਾਂ ਲਈ ਕਾਫੀ ਮਦਦ ਮਿਲੀ। ਇਹੀ ਕਾਰਨ ਸੀ ਕਿ ਬਹੁਤ ਘੱਟ ਸਕੋਰ ਤੱਕ ਸੀਮਤ ਰਹਿਣ ਦੇ ਬਾਵਜੂਦ ਪਾਕਿਸਤਾਨ ਦੀ ਟੀਮ ਨੇ ਨਿਊਜ਼ੀਲੈਂਡ ਨੂੰ ਹਰਾਇਆ।