2022 ਵਿੱਚ ਬੰਦ ਕੀਤੇ ਗਏ ਹੁਆ ਰੈਸਟੋਰੈਂਟ ਦੇ ਸਾਬਕਾ ਮਾਲਕ ਸ਼ੇਨ ਯੂਆਨ ਨੂੰ ਇੱਕ ਸਾਬਕਾ ਸ਼ੈੱਫ ਨੂੰ ਲਗਭਗ $100,000 ਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਵਪਾਰ, ਨਵੀਨਤਾ ਅਤੇ ਰੁਜ਼ਗਾਰ ਮੰਤਰਾਲੇ (MBIE) ਨੇ ਕਿਹਾ ਕਿ ਯੂਆਨ ਨੇ ਕਈ ਘੱਟੋ-ਘੱਟ ਰੁਜ਼ਗਾਰ ਮਾਪਦੰਡਾਂ ਦੀ ਉਲੰਘਣਾ ਕੀਤੀ ਹੈ। ਰੁਜ਼ਗਾਰ ਸਬੰਧ ਅਥਾਰਟੀ (ERA) ਨੇ ਉਸ ਨੂੰ ਭੁਗਤਾਨ ਕਰਨ ਦਾ ਹੁਕਮ ਦਿੱਤਾ ਹੈ, ਹੁਕਮਾਂ ‘ਚ $43,943.42 ਉਜਰਤਾਂ ਦੇ ਬਕਾਏ, $21,000 ਪ੍ਰੀਮੀਅਮ ਦੀ ਮੁੜ ਅਦਾਇਗੀ ਵੱਜੋਂ ਅਤੇ $20,000 ਜੁਰਮਾਨੇ ਵੱਜੋਂ ਅਦਾ ਕਰਨ ਲਈ ਕਿਹਾ ਹੈ।
$29,990.93 for minimum wages
$10,248.13 for annual leave entitlements
$1971.86 as pay for work on public holidays
$1732.50 for alternative holidays for public holidays worked.
ਇੰਨ੍ਹਾਂ ਹੀ ਨਹੀਂ MBIE ਨੇ ਕਿਹਾ ਕਿ, “ਯੂਆਨ ਦੀ ਪਤਨੀ ਲਿਨਲਿਨ ਸਨ, ਜੋ ਰੈਸਟੋਰੈਂਟ ਵਿੱਚ ਮੈਨੇਜਰ ਵਜੋਂ ਕੰਮ ਕਰਦੀ ਸੀ, “ਉਜਰਤ ਦੇ ਬਕਾਏ ਦੇ ਭੁਗਤਾਨ ਲਈ ਸਾਂਝੇ ਤੌਰ ‘ਤੇ ਅਤੇ ਵੱਖਰੇ ਤੌਰ ‘ਤੇ ਜਵਾਬਦੇਹ ਹੈ ਅਤੇ ਸਤੰਬਰ 2019 ਅਤੇ ਸਤੰਬਰ 2020 ਦੇ ਵਿਚਕਾਰ ਹੋਈਆਂ ਉਲੰਘਣਾਵਾਂ ਵਿੱਚ ਉਸਦੀ ਭੂਮਿਕਾ ਲਈ ਉਸਨੂੰ ਵੀ $ 10,000 ਜੁਰਮਾਨੇ ਦਾ ਭੁਗਤਾਨ ਕਰਨ ਦਾ ਹੁਕਮ ਦਿੱਤਾ ਗਿਆ ਸੀ।” ਰੈਸਟੋਰੈਂਟ ਦੇ ਸਾਬਕਾ ਮਾਲਕ ਸ਼ੇਨ ਯੂਆਨ ਨੂੰ ਦੂਜੀ ਵਾਰ ਇਸ ਤਰਾਂ ਕਰਮਚਾਰੀ ਨੂੰ ਭੁਗਤਾਨ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਪਹਿਲਾ 2020 ‘ਚ ਅਜਿਹੇ ਆਦੇਸ਼ ਹੋਏ ਸਨ।