[gtranslate]

SH1 ‘ਤੇ ਆਕਲੈਂਡ ਪੁੱਲ ਦੇ ਹੇਠਾਂ ਫਸਿਆ ਵੱਡਾ ਟਰੱਕ, ਦੇਖੋ ਤਸਵੀਰਾਂ

oversized truck stuck under auckland bridge

ਆਕਲੈਂਡ ਦੇ ਵਿਅਸਤ ਦੱਖਣੀ ਮੋਟਰਵੇਅ ‘ਤੇ ਅੱਜ ਦੁਪਹਿਰ ਨੂੰ ਇੱਕ ਓਵਰਬ੍ਰਿਜ ਨਾਲ ਇੱਕ ਵੱਡਾ ਟਰੱਕ ਟਕਰਾ ਗਿਆ, ਟਰੱਕ ਪੁੱਲ ਦੇ ਹੇਠਾਂ ਫਸ ਗਿਆ ਜਿਸ ਕਾਰਨ ਇੱਕ ਲੇਨ ਵੀ ਬੰਦ ਹੋ ਗਈ। ਸਾਹਮਣੇ ਆਈ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਟਰੱਕ ਦੇ ਪਿੱਛੇ ਲੋਡ ਹੈ ਤੇ ਪੁੱਲ ਦੇ ਹੇਠੋ ਲੰਘਣ ਦੀ ਕੋਸ਼ਿਸ਼ ਵਿੱਚ ਟਰੱਕ ਪੁੱਲ ਥੱਲੇ ਫਸ ਗਿਆ। ਵਾਕਾ ਕੋਟਾਹੀ ਨੇ ਆਪਣੇ ਟਵਿੱਟਰ ਪੇਜ ‘ਤੇ ਕਿਹਾ, “ਪੈਨਰੋਜ਼ ਆਰਡੀ ਓਵਰਬ੍ਰਿਜ ‘ਤੇ ਇੱਕ ਓਵਰਡਾਇਮੈਂਸ ਵਾਹਨ ਦੇ ਕਾਰਨ, ਖੱਬੇ ਲੇਨ ਅੱਜ ਦੁਪਹਿਰ ਕੁੱਝ ਸਮੇਂ ਲਈ ਬੰਦ ਰਹੇਗੀ। ਆਪਣੇ ਸਫ਼ਰ ਵਿੱਚ ਦੇਰੀ ਕਰੋ ਜਾਂ ਜੇਕਰ ਸੰਭਵ ਹੋਵੇ ਤਾਂ ਕਿਸੇ ਵਿਕਲਪਕ ਰੂਟ ਦੀ ਵਰਤੋਂ ਕਰੋ ਕਿਉਂਕਿ ਦੋਵੇਂ ਦਿਸ਼ਾਵਾਂ ਵਿੱਚ ਆਵਾਜਾਈ ਬਹੁਤ ਜ਼ਿਆਦਾ ਹੈ।”

Leave a Reply

Your email address will not be published. Required fields are marked *