ਅੱਜ-ਕੱਲ੍ਹ ਭਾਰ ਘਟਾਉਣ ਲਈ ਕਈ ਤਰੀਕੇ ਅਜ਼ਮਾਏ ਜਾ ਰਹੇ ਹਨ। ਲੋਕ ਮਹਿੰਗੇ ਡਾਈਟ ਪਲਾਨ ਤੋਂ ਲੈ ਕੇ ਵੱਖ-ਵੱਖ ਤਰੀਕਿਆਂ ਨਾਲ ਵਰਕਆਊਟ ਟਿਪਸ ਤੱਕ ਹਰ ਢੰਗ ਅਪਣਾਉਂਦੇ ਹਨ। ਇਨ੍ਹਾਂ ਵਿੱਚੋਂ ਇੱਕ ਹੈ ਗ੍ਰੀਨ ਟੀ ਦੀ ਰੁਟੀਨ, ਜੋ ਭਾਰ ਘਟਾਉਣ ਦੀ ਯਾਤਰਾ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਈ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਗ੍ਰੀਨ ਟੀ ਫਾਇਦੇ ਦੀ ਬਜਾਏ ਨੁਕਸਾਨ ਪਹੁੰਚਾ ਸਕਦੀ ਹੈ। ਇਹ ਹੈਲਦੀ ਡਰਿੰਕ ਸਰੀਰ ‘ਚ ਪੋਸ਼ਕ ਤੱਤਾਂ ਦੀ ਕਮੀ ਤੋਂ ਲੈ ਕੇ ਚਮੜੀ ‘ਤੇ ਐਲਰਜੀ ਦਾ ਕਾਰਨ ਬਣ ਸਕਦਾ ਹੈ।
ਇੱਕ ਅੰਗਰੇਜ਼ੀ ਵੈੱਬਸਾਈਟ ‘ਚ ਛਪੀ ਰਿਪੋਰਟ ਮੁਤਾਬਿਕ ਗ੍ਰੀਨ ਟੀ ਨਾਲ ਭਾਰ ਘੱਟ ਨਹੀਂ ਹੁੰਦਾ ਪਰ ਇਹ ਮੇਟਾਬੋਲਿਜ਼ਮ ਅਤੇ ਊਰਜਾ ਚੱਕਰ ‘ਚ ਜ਼ਰੂਰ ਫਾਇਦਾ ਪਹੁੰਚਾਉਂਦੀ ਹੈ। ਇਸ ਲੇਖ ਵਿੱਚ ਅਸੀਂ ਇਹ ਦੱਸਣ ਜਾ ਰਹੇ ਹਾਂ ਕਿ ਜੇਕਰ ਇਸ ਦਾ ਸੇਵਨ ਗਲਤ ਤਰੀਕੇ ਨਾਲ ਕੀਤਾ ਜਾਵੇ ਤਾਂ ਸਰੀਰ ਨੂੰ ਕਾਫੀ ਨੁਕਸਾਨ ਝੱਲਣਾ ਪੈ ਸਕਦਾ ਹੈ। ਗ੍ਰੀਨ ਟੀ ‘ਚ ਟੈਨਿਨ ਨਾਂ ਦਾ ਰਸਾਇਣ ਹੁੰਦਾ ਹੈ, ਜੋ ਆਇਰਨ ਨੂੰ ਆਸਾਨੀ ਨਾਲ ਸੋਖ ਲੈਂਦਾ ਹੈ। ਆਇਰਨ ਸਾਡੇ ਸਰੀਰ ਵਿੱਚ ਹੀਮੋਗਲੋਬਿਨ ਦੇ ਪੱਧਰ ਨੂੰ ਬਣਾਈ ਰੱਖਣ ਵਿੱਚ ਮਦਦਗਾਰ ਹੁੰਦਾ ਹੈ, ਪਰ ਜੇਕਰ ਤੁਸੀਂ ਦਿਨ ਵਿੱਚ ਇੱਕ ਜਾਂ ਦੋ ਕੱਪ ਤੋਂ ਵੱਧ ਗ੍ਰੀਨ ਟੀ ਦਾ ਸੇਵਨ ਕਰਦੇ ਹੋ, ਤਾਂ ਤੁਹਾਨੂੰ ਅਨੀਮੀਆ ਹੋ ਸਕਦਾ ਹੈ ਯਾਨੀ ਕਿ ਖੂਨ ਦੀ ਕਮੀ ਹੋ ਸਕਦੀ ਹੈ।
ਕੀ ਤੁਸੀਂ ਜਾਣਦੇ ਹੋ ਕਿ ਜੇਕਰ ਗ੍ਰੀਨ ਟੀ ਦਾ ਜ਼ਿਆਦਾ ਸੇਵਨ ਕੀਤਾ ਜਾਵੇ ਤਾਂ ਇਸ ਨਾਲ ਤੁਹਾਡਾ ਲੀਵਰ ਵੀ ਫੇਲ ਹੋ ਸਕਦਾ ਹੈ। ਇੰਨਾ ਹੀ ਨਹੀਂ ਜਿਨ੍ਹਾਂ ਨੂੰ ਐਸੀਡਿਟੀ ਦੀ ਸਮੱਸਿਆ ਹੈ ਉਨ੍ਹਾਂ ਨੂੰ ਵੀ ਘੱਟ ਗ੍ਰੀਨ ਟੀ ਪੀਣਾ ਚਾਹੀਦਾ ਹੈ। ਨਾਲ ਹੀ, ਚਿੰਤਾ ਤੋਂ ਪੀੜਤ ਲੋਕਾਂ ਨੂੰ ਵੀ ਇਸ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਗ੍ਰੀਨ ਟੀ ‘ਚ ਕੈਫੀਨ ਵੀ ਹੁੰਦੀ ਹੈ ਅਤੇ ਜੇਕਰ ਇਸ ਦਾ ਸੇਵਨ ਸਰੀਰ ‘ਚ ਜ਼ਿਆਦਾ ਹੋਵੇ ਤਾਂ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋ ਸਕਦੀ ਹੈ। ਵੈਸੇ, ਜਿਨ੍ਹਾਂ ਨੂੰ ਕਬਜ਼ ਦੀ ਸ਼ਿਕਾਇਤ ਹੈ, ਉਨ੍ਹਾਂ ਨੂੰ ਗ੍ਰੀਨ ਟੀ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਇਸ ਸਮੱਸਿਆ ਦਾ ਸਾਹਮਣਾ ਕਰਨ ਵਾਲਿਆਂ ਨੂੰ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ।