ਇਸ ਵੇਲੇ ਇੱਕ ਵੱਡੀ ਖਬਰ ਓਟਾਗੋ (Otago ) ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਜਾਣਕਾਰੀ ਦੇ ਅਨੁਸਾਰ ਓਟਾਗੋ (Otago ) ਵਿੱਚ ਹੈਲੀਕਾਪਟਰ ਹਾਦਸੇ ਕਾਰਨ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਹੈ। ਪੁਲਿਸ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਉਨ੍ਹਾਂ ਨੂੰ ਇੱਕ ਰਿਪੋਰਟ ਮਿਲੀ ਸੀ ਕਿ ਵੀਰਵਾਰ ਸਵੇਰੇ ਕਰੀਬ 6.30 ਵਜੇ ਇੱਕ ਹੈਲੀਕਾਪਟਰ overdue ਹੋ ਗਿਆ ਸੀ। ਹਵਾਬਾਜ਼ੀ ਸੁਰੱਖਿਆ ਸੇਵਾ ਨੇ ਦੱਸਿਆ ਕਿ ਮੰਨਿਆ ਜਾ ਰਿਹਾ ਹੈ ਕਿ ਹੈਲੀਕਾਪਟਰ ਮਿਲਟਨ ਤੋਂ ਅਲੈਕਜ਼ੈਂਡਰਾ ਜਾ ਰਿਹਾ ਸੀ ਅਤੇ ਲਾਰੈਂਸ ਦੇ ਉੱਤਰ ਵਿੱਚ ਹਾਦਸਾਗ੍ਰਸਤ ਹੋ ਗਿਆ।
ਹੈਲੀਕਾਪਟਰ ਸਵੇਰੇ 7.30 ਵਜੇ ਦੀਪ ਕਰੀਕ, ਡੁਨੇਡਿਨ ਤੋਂ 50 ਕਿਲੋਮੀਟਰ ਪੱਛਮ, ਬੀਉਮੋਂਟ ਦੇ ਉੱਤਰ ਅਤੇ ਗਲੇਂਧੂ ਜੰਗਲ ਦੇ ਪੱਛਮ ਵਿੱਚ ਇੱਕ ਦੂਰ ਦੁਰਾਡੇ ਪਹਾੜੀ ਸਥਾਨ ‘ਤੇ ਮਿਲਿਆ ਹੈ। ਪੁਲਿਸ ਨੇ ਦੱਸਿਆ ਕਿ ਹੈਲੀਕਾਪਟਰ ਮਿਲਟਨ ਸਥਿਤ ਕੰਪਨੀ ਦਾ ਹੈ। Rescue Co-ordination Centre ਨੇ ਦੱਸਿਆ ਕਿ ਸਵੇਰੇ ਕਰੀਬ 5.30 ਵਜੇ ਹੈਲੀਕਾਪਟਰ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ। ਮੰਨਿਆ ਜਾਂ ਰਿਹਾ ਹੈ ਕਿ ਪਾਇਲਟ ਇਕਲੌਤਾ ਹੀ ਇਸ ਹੈਲੀਕਾਪਟਰ ਵਿੱਚ ਸਵਾਰ ਸੀ। ਪੁਲਿਸ ਅਤੇ ਨਾਗਰਿਕ ਹਵਾਬਾਜ਼ੀ ਅਥਾਰਟੀ ਹਾਦਸੇ ਵਾਲੀ ਥਾਂ ‘ਤੇ ਪਹੁੰਚ ਰਹੀ ਹੈ। ਇਸ ਮਾਮਲੇ ਸਬੰਧੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।