ਜਦੋਂ ਵੀ ਤੁਸੀ ਵਿਦੇਸ਼ ਆਉਣਾ ਹੁੰਦਾ ਹੈ ਜਾ ਕੋਈ ਸਮਾਨ ਭੇਜਣਾ ਹੁੰਦਾ ਹੈ ਤਾਂ ਕਦੇ ਵੀ ਕੋਈ ਅਜਿਹੀ ਚੀਜ਼ ਸਮਾਨ ਦੇ ਵਿੱਚ ਸ਼ਾਮਿਲ ਨਾ ਕਰੋ ਜੋ ਭੇਜਣੀ ਜਾਂ ਲਿਜਾਣੀ ਗੈਰਕਨੂੰਨੀ ਹੈ। ਦਰਅਸਲ ਪੁਲਿਸ ਨੇ ਇੱਕ ਪੰਜਾਬੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਰੀਮ ਵਾਲੀ ਡੱਬੀ ‘ਚ ਅਫ਼ੀਮ ਲੂਕਾ ਕੇ ਨਿਊਜ਼ੀਲੈਂਡ ਭੇਜਣ ਦੀ ਕੋਸ਼ਿਸ ਕਰ ਰਿਹਾ ਸੀ। ਇਹ ਮਾਮਲਾ ਪਟਿਆਲਾ ਜ਼ਿਲ੍ਹੇ ਦੇ ਪਿੰਡ ਕਰਹਾਲੀ ਦਾ ਦੱਸਿਆ ਜਾ ਰਿਹਾ ਹੈ। ਦੱਸ ਦੇਈਏ ਕਿ ਕੂਰੀਅਰ ਕੰਪਨੀ ਦੇ ਇਸਪੈਕਸ਼ਨ ਅਫਸਰ ਨੂੰ ਸਭ ਤੋਂ ਪਹਿਲਾ ਇਸ ਸਮਾਨ ਸਬੰਧੀ ਸ਼ੱਕ ਹੋਇਆ ਸੀ ਇਸ ਮਗਰੋਂ ਉਨ੍ਹਾਂ ਨੇ ਪੁਲਿਸ ਦੇ ਨਾਰਕੋਟਿਕਸ ਵਿਭਾਗ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਫਿਰ ਇਸ ਸਬੰਧੀ ਖੁਲਾਸਾ ਹੋਇਆ।
