ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਗਏ ਸੱਦੇ ਤੋਂ ਬਾਅਦ ਅੱਜ ਲੁਧਿਆਣਾ ਦੀ ਐਗਰੀਕਲਚਰ ਯੂਨੀਵਰਸਟੀ ‘ਚ ਇੱਕ ਮਹਾਡਿਬੇਟ ਹੋਵੇਗੀ। ਹਾਲਾਂਕਿ ਇਸ ਮਹਾਡਿਬੇਟ ‘ਚ ਕਿਹੜੀ ਪਾਰਟੀ ਤੇ ਕਿਹੜੇ ਆਗੂ ਪਹੁੰਚਣਗੇ ਇਸ ਨੂੰ ਲੈ ਕੇ ਅਜੇ ਵੀ ਵੱਡੇ ਸਵਾਲ ਖੜੇ ਨੇ। ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਅੱਜ ਹੋਣ ਵਾਲੀ ਮਹਾਡਿਬੇਟ ਨੂੰ ਲੈ ਕੇ ਬੀਤੇ ਦਿਨ ਪੋਸਟਰ ਜਾਰੀ ਕੀਤਾ ਸੀ। ਜਿਸ ਨੂੰ ਆਮ ਆਦਮੀ ਪਾਰਟੀ ਪੰਜਾਬ ਨੇ ਅਪਣੇ ਟਵਿੱਟਰ ਹੈਂਡਲ (ਐਕਸ) ‘ਤੇ ਸ਼ੇਅਰ ਕੀਤਾ ਸੀ।
ਸੋਸ਼ਲ ਮੀਡੀਆ ਐਕਸ ਉੱਤੇ ਟਵੀਟ ਕਰ ਕੇ ਸਰਕਾਰ ਨੇ ਲਿਖਿਆ ਕਿ ”1 ਨਵੰਬਰ‼️ ਨੂੰ ਵੱਡਾ ਖੁਲਾਸਾ ਹੋਵੇਗਾ
– ਪੰਜਾਬ ਵਿਚ ਨਸ਼ਾ ਕਿਸ ਨੇ ਫੈਲਾਇਆ?
-ਗੈਂਗਸਟਰਾਂ ਨੂੰ ਕਿਸ ਨੇ ਪਨਾਹ ਦਿੱਤੀ?
-ਨੌਜਵਾਨਾਂ ਨੂੰ ਬੇਰੁਜ਼ਗਾਰ ਕਿਸ ਨੇ ਰੱਖਿਆ?
-ਪੰਜਾਬ ਦੇ ਲੋਕਾਂ ਨਾਲ ਕਿਸ ਨੇ ਕੀਤਾ ਧੋਖਾ?
ਪੰਜਾਬ ਦੀ ਮਹਾ ਬਹਿਸ ਵਿਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ।
ਇਹ ਸਾਰੇ ਚਿੱਠੇ ਕੱਲ੍ਹ ਖੁੱਲ੍ਹਣਗੇ! ਵੇਖਦੇ ਰਹੇ”
