ਹਜ਼ਾਰਾਂ ਲੋਕਾਂ ਦੇ ਇਸ ਹਫਤੇ ਦੇ ਅੰਤ ਵਿੱਚ ਓਟੌਤਾਹੀ ਵਿੱਚ ਦਰਜਨਾਂ ਵਿਲੱਖਣ ਇਮਾਰਤਾਂ ਦਾ ਅਨੁਭਵ ਕਰਨਗੇ। ਦਰਅਸਲ ਓਪਨ ਕ੍ਰਾਈਸਟਚਰਚ, ਸ਼ਹਿਰ ਦਾ ਸਲਾਨਾ ਆਰਕੀਟੈਕਚਰ ਫੈਸਟੀਵਲ, ਅੱਜ 50 ਸਥਾਨਾਂ ਦੇ ਨਾਲ ਸ਼ੁਰੂ ਹੋਇਆ ਹੈ ਜੋ ਲੋਕਾਂ ਲਈ ਖੁੱਲੇ ਹਨ – ਇੰਨ੍ਹਾਂ ਵਿੱਚ ਇੱਕ ਸਕੂਲ, ਸਰਫ ਲਾਈਫ ਸੇਵਿੰਗ ਕਲੱਬ, ਕੈਥੇਡ੍ਰਲ ਅਤੇ ਨਿੱਜੀ ਰਿਹਾਇਸ਼ਾਂ ਸ਼ਾਮਿਲ ਹਨ। ਦੱਸ ਦੇਈਏ ਇਹ ਇੱਕ ਆਰਕੀਟੈਕਚਰਲ ਫੈਸਟੀਵਲ ਹੈ, ਜਿਸ ਤਹਿਤ ਸ਼ਹਿਰ ਦੀਆਂ 50 ਦੇ ਕਰੀਬ ਪੁਰਾਣੀਆਂ ਤੇ ਅਨੌਖੀਆਂ ਇਮਾਰਤਾਂ ਆਮ ਲੋਕਾਂ ਦੇ ਦੇਖਣ ਲਈ ਖੋਲੀਆਂ ਜਾਣਗੀਆਂ।
ਫੈਸਟੀਵਲ ਦੇ ਨਿਰਦੇਸ਼ਕ ਡਾ: ਜੈਸਿਕਾ ਹਾਲੀਡੇ ਨੇ ਕਿਹਾ ਕਿ ਇਹ ਇਵੈਂਟ ਹਰ ਕਿਸੇ ਲਈ ਖੁੱਲ੍ਹਾ ਹੈ, ਜਿਸ ਵਿੱਚ ਦੋ ਦਿਨਾਂ ਦੌਰਾਨ ਯੁਵਕ ਗਤੀਵਿਧੀਆਂ, ਪੇਸ਼ਕਾਰੀਆਂ ਅਤੇ ਪਹੁੰਚਯੋਗਤਾ ਟੂਰ ਉਪਲਬਧ ਹਨ। ਇਹ ਸਾਰੇ ਆਰਕੀਟੈਕਚਰ ਦੇ ਬੇਮਿਸਾਲ ਕੰਮ ਹਨ।