ਨਿਊਜ਼ੀਲੈਂਡ ਵਾਸੀਆਂ ਨਾਲ ਜੁੜੀ ਇੱਕ ਵੱਡੀ ਅਤੇ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਲੋਕਾਂ ਨਾਲ ਆਨਲਾਈਨ ਪੈਮੇਂਟਾਂ ਸਮੇਂ ਹੁੰਦੀਆਂ ਧੋਖਾਧੜੀਆਂ ਨੂੰ ਰੋਕਣ ਲਈ ਕੁੱਝ ਬਦਲਾਅ ਕੀਤੇ ਗਏ ਹਨ। ਇਸ ਵੀਰਵਾਰ ਤੋਂ ਯਾਨੀ ਕਿ 30 ਮਈ ਤੋਂ ਦੇਸ਼ ਭਰ ‘ਚ ਆਨਲਾਈਨ ਪੈਮੇਂਟਾਂ ਨੂੰ ਵਧੇਰੇ ਸੁਰੱਖਿਅਤ ਤੇ ਸੌਖਾ ਬਣਾਉਣ ਲਈ ਨਵਾਂ ਓਪਨ ਬੈਂਕਿੰਗ ਸਿਸਟਮ ਲਾਗੂ ਹੋਣ ਜਾ ਰਿਹਾ ਹੈ। ਦੱਸ ਦੇਈਏ ਇਹ ਸਿਸਟਮ ਏਐਸਬੀ, ਵੈਸਟਪੇਕ, ਬੀਐਨਜੈਡ, ਏਐਨਜੈਡ ਵੱਲੋਂ ਲਾਗੂ ਕੀਤਾ ਜਾ ਰਿਹਾ ਹੈ। ਇੱਕ ਰਿਪੋਰਟ ਅਨੁਸਾਰ ਇਸ ਦੇ ਲਾਗੂ ਹੋਣ ਮਗਰੋਂ ਲੋਕਾਂ ਨੂੰ ਕਿਤੇ ਵੀ ਆਪਣੇ ਕ੍ਰੈਡਿਟ ਜਾਂ ਡੈਬਿਟ ਕਾਰਡ ਪਾਉਣ ਦੀ ਜਰੂਰਤ ਨਹੀਂ ਰਹੇਗੀ ਸਗੋਂ ਸ਼ਾਪਿੰਗ ਵਾਲੀ ਵੈਬਸਾਈਟ ਜਾਂ ਐਪ ਥਰਡ ਪਾਰਟੀ ਏ ਪੀ ਆਈ ਰਾਂਹੀ ਗ੍ਰਾਹਕ ਨੂੰ ਆਪਣੇ ਬੈਂਕ ਦੀ ਵੈਬਸਾਈਟ ਜਾਂ ਐਪ ‘ਤੇ ਲੈ ਜਾਏਗੀ, ਜਿੱਥੋਂ ਖਾਤੇ ਵਿੱਚੋਂ ਸਿੱਧੀ ਪੈਮੇਂਟ ਕੀਤੀ ਜਾ ਸਕੇਗੀ। ਹਾਲਾਂਕਿ ਇਹ ਤਰੀਕਾ ਕਾਮਯਾਬ ਹੋਵੇਗਾ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ।
![online payment system will change](https://www.sadeaalaradio.co.nz/wp-content/uploads/2024/05/WhatsApp-Image-2024-05-27-at-11.16.08-PM-950x594.jpeg)