ਮੈਲਬੋਰਨ ਦੇ ਮੇਨਰ ਲੇਕ ਇਲਾਕੇ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ 2 ਪੰਜਾਬਣਾ ਤੋਂ ਹਥਿਆਰਾਂ ਦੇ ਦਮ ਤੇ ਕਾਰ ਖੋਹੇ ਜਾਣ ਦੀ ਖੌਫਨਾਕ ਘਟਨਾ ਵਾਪਰੀ ਹੈ। ਇੱਥੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਵਾਰਦਾਤ ਇਹਨਾਂ ਮੁਟਿਆਰਾਂ ਦੇ ਘਰ ਦੇ ਸਾਹਮਣੇ ਹੀ ਵਾਪਰੀ ਹੈ।
ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਇਹ ਦੋਵੇਂ ਮੁਟਿਆਰਾਂ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਵਾਪਸ ਘਰ ਪਰਤੀਆਂ ਸੀ ਅਤੇ ਜਦੋਂ ਇਹ ਮੁਟਿਆਰਾ ਆਪਣੇ ਘਰ ਦੇ ਬਾਹਰ ਆ ਕੇ ਕਾਰ ਰੋਕਦੀਆਂ ਨੇ ਇਸੇ ਦੌਰਾਨ ਇੱਕ ਹੋਰ ਕਾਰ ਉਥੇ ਆ ਕੇ ਰੁਕਦੀ ਆ ਜਿਸ ਦੇ ਵਿੱਚੋਂ ਕੁਝ ਨੌਜਵਾਨ ਨਿਕਲਦੇ ਨੇ ਜਿਨਾਂ ਨੇ ਹੱਥਾਂ ਦੇ ਵਿੱਚ ਮਚੀਟੀ ਚੁੱਕੀ ਹੋਈ ਸੀ ਫਿਰ ਇਹਨਾਂ ਵਿੱਚੋਂ ਇੱਕ ਨੌਜਵਾਨ ਕਾਰ ਦੇ ਵਿੱਚ ਬੈਠੀ ਕੁੜੀ ਦੇ ਕੋਲ ਆਉਂਦਾ ਹੈ ਅਤੇ ਆ ਕੇ ਉਸ ਦੀ ਗਰਦਨ ਤੇ ਹਥਿਆਰ ਰੱਖਦਾ ਹੈ ਇਸ ਦੌਰਾਨ ਜਦੋਂ ਕੁੜੀ ਦੇ ਵੱਲੋਂ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਉਸਦੇ ਸੱਟ ਵੀ ਲੱਗਦੀ ਹੈ ਇਸ ਮਗਰੋਂ ਇਹ ਨੌਜਵਾਨ ਉਥੋਂ ਕਾਰ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਉੱਥੇ ਹੀ ਹੁਣ ਇਸ ਘਟਨਾ ਨੇ ਆਮ ਲੋਕਾਂ ਦੇ ਵਿੱਚ ਵੀ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ।