ਕ੍ਰਾਈਸਟਚਰਚ ਦੇ ਦੱਖਣ ਵਿੱਚ ਇੱਕ ਪ੍ਰਮੁੱਖ ਹਾਈਵੇਅ ‘ਤੇ ਅੱਧੇ ਘੰਟੇ ਦੇ ਅੰਦਰ, ਦੋ ਗੰਭੀਰ ਦੁਰਘਟਨਾਵਾਂ ਵਾਪਰੀਆਂ ਹਨ। ਸੇਲਵਿਨ ਲੇਕ ਰੋਡ ਨੇੜੇ ਸਟੇਟ ਹਾਈਵੇਅ 1 ਦੀ ਮੇਨ ਸਾਊਥ ਰੋਡ ‘ਤੇ ਚਾਰ ਵਾਹਨਾਂ ਦੀ ਟੱਕਰ ਹੋਣ ਦੀ ਸੂਚਨਾ ਪੁਲਿਸ ਨੂੰ ਸੋਮਵਾਰ ਸਵੇਰੇ 10.45 ਵਜੇ ਦਿੱਤੀ ਗਈ ਸੀ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਇਸੇ ਸੜਕ ‘ਤੇ ਪਹਿਲਾਂ ਦੋ ਵਾਹਨਾਂ ਵਿਚਕਾਰ ਕੁਝ ਕਿਲੋਮੀਟਰ ਦੱਖਣ ਵੱਲ, ਹੋਰੋਰਾਟਾ ਡਨਸੈਂਡਲ ਰੋਡ ਦੇ ਨੇੜੇ ਟੱਕਰ ਹੋਈ ਸੀ। ਸਵੇਰੇ 10.20 ਵਜੇ ਦੇ ਕਰੀਬ ਐਮਰਜੈਂਸੀ ਸੇਵਾਵਾਂ ਨੂੰ ਹਾਦਸੇ ਦਾ ਪਤਾ ਲੱਗਾ ਸੀ। ਇਸ ਦੌਰਾਨ ਇੱਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ।