ਕੇਂਦਰੀ ਵੈਲਿੰਗਟਨ ‘ਚ ਇੱਕ ਹਾਦਸੇ ਤੋਂ ਬਾਅਦ ਇੱਕ ਵਿਅਕਤੀ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਹੈ। ਵਿਕਟੋਰੀਆ ਸਟ੍ਰੀਟ ‘ਤੇ ਦੁਪਹਿਰ 1 ਵਜੇ ਤੋਂ ਠੀਕ ਪਹਿਲਾਂ ਸਿੰਗਲ-ਵਾਹਨ ਹਾਦਸਾ ਵਾਪਰਿਆ ਸੀ ਅਤੇ ਇੱਕ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਸੀ। ਵਿਲਸਟਨ ਸਟ੍ਰੀਟ ਤੋਂ ਹੈਰਿਸ ਸਟ੍ਰੀਟ ਤੱਕ ਸੜਕ ਨੂੰ ਬੰਦ ਕੀਤਾ ਗਿਆ ਹੈ ਅਤੇ ਵਾਹਨ ਚਾਲਕਾਂ ਨੂੰ ਵਿਕਲਪਕ ਰਸਤਾ ਵਰਤਣ ਦੀ ਸਲਾਹ ਦਿੱਤੀ ਗਈ ਹੈ।
