ਇਨਵਰਕਾਰਗਿਲ ਦੇ ਬਾਹਰ ਇੱਕ ਘਰ ਨੂੰ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਕਈ ਫਾਇਰ ਕਰੂਜ਼ ਅੱਗ ਬੁਝਾਉਣ ਲਈ ਘਟਨਾ ਵਾਲੀ ਥਾਂ ‘ਤੇ ਪਹੁੰਚੇ ਸਨ। ਰਿਪੋਰਟਾਂ ਅਨੁਸਾਰ ਘਟਨਾ ਵੁੱਡਲੈਂਡਜ਼ ਇਨਵਰਕਾਰਗਿਲ ਹਾਈਵੇਅ, ਲੋਂਗਬੁਸ਼ ‘ਤੇ ਸਵੇਰੇ 7.57 ਵਜੇ ਦੇ ਕਰੀਬ ਵਾਪਰੀ ਸੀ। ਇੱਕ ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ (FENZ) ਦੇ ਬੁਲਾਰੇ ਨੇ ਕਿਹਾ ਕਿ ਜਦੋਂ ਉਹ ਪਹੁੰਚੇ ਤਾਂ ਇਹ ਅੱਗ ਕਾਫੀ ਫੈਲ ਚੁੱਕੀ ਸੀ।
ਦੌਰਾਨ ਆਕਸੀਜ਼ਨ ਸਿਲੰਡਰਾਂ ਨਾਲ ਲੈਸ ਕਈ ਫਾਇਰਫਾਈਟਰਾਂ ਨੇ ਅੱਗ ਬੁਝਾਉਣ ਲਈ ਕੰਮ ਕੀਤਾ। ਇਸ ਦੌਰਾਨ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਸਾਊਥਲੈਂਡ ਹਸਪਤਾਲ ਲਿਜਾਇਆ ਗਿਆ ਸੀ।