ਵੀਰਵਾਰ ਸਵੇਰੇ ਨੌਰਥਲੈਂਡ ਦੇ ਨਗਨਗੁਰੂ ਵਿੱਚ ਇੱਕ ਹਾਦਸੇ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਹ ਹਾਦਸਾ ਸਵੇਰੇ 10 ਵਜੇ ਤੋਂ ਬਾਅਦ ਨਗਨਗੁਰੂ ਰੋਡ ‘ਤੇ ਵਾਪਰਿਆ, ਜਿਸ ਵਿੱਚ ਦੋ ਵਾਹਨ ਸ਼ਾਮਿਲ ਸਨ। ਇਸ ਦੌਰਾਨ ਇੱਕ ਵਿਅਕਤੀ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਇੱਕ ਹੋਰ ਵਿਅਕਤੀ ਨੂੰ ਮੱਧਮ ਹਾਲਤ ਵਿੱਚ ਨੌਰਥਲੈਂਡ ਬੇਸ ਹਸਪਤਾਲ ਲਿਜਾਇਆ ਗਿਆ ਸੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
![](https://www.sadeaalaradio.co.nz/wp-content/uploads/2022/12/IMG-20221201-WA0006-950x499.jpg)