ਭਾਰਤੀ ਕ੍ਰਿਕਟ ਟੀਮ ‘ਤੇ ਇੱਕ ਬਾਰ ਫਿਰ ਕੋਰੋਨਾ ਦੀ ਮਾਰ ਪਈ ਹੈ। ਭਾਰਤੀ ਟੀਮ ਵਿੱਚ ਇੱਕ ਹੋਰ ਮੈਂਬਰ ਕੋਰੋਨਾ ਪੌਜੇਟਿਵ ਪਾਇਆ ਗਿਆ ਹੈ।ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਅਤੇ ਸਹਿਯੋਗੀ ਸਟਾਫ ਦੇ ਤਿੰਨ ਮੈਂਬਰ ਇੰਗਲੈਂਡ ਵਿਰੁੱਧ ਚੌਥੇ ਟੈਸਟ ਦੌਰਾਨ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਸਨ। ਜਾਣਕਰੀ ਦੇ ਅਨੁਸਾਰ ਟੀਮ ਦੇ ਫਿਜ਼ੀਓ ਯੋਗੇਸ਼ ਪਰਮਾਰ ਨੂੰ ਕੋਰੋਨਾ ਪੌਜੇਟਿਵ ਪਾਇਆ ਗਿਆ ਹੈ।
ਕੋਰੋਨਾ ਦਾ ਇਹ ਕੇਸ ਓਲਡ ਟ੍ਰੈਫੋਰਡ ਵਿਖੇ ਸ਼ੁੱਕਰਵਾਰ ਤੋਂ ਹੋਣ ਵਾਲੇ ਪੰਜਵੇਂ ਟੈਸਟ ਤੋਂ ਪਹਿਲਾਂ ਆਇਆ ਹੈ। ਟੀਮ ਇੰਡੀਆ ਦਾ ਅੱਜ ਯਾਨੀ ਵੀਰਵਾਰ ਨੂੰ ਹੋਣ ਵਾਲਾ ਸਿਖਲਾਈ ਸੈਸ਼ਨ ਵੀ ਰੱਦ ਕਰ ਦਿੱਤਾ ਗਿਆ ਹੈ। ਯੋਗੇਸ਼ ਪਰਮਾਰ ਤੋਂ ਪਹਿਲਾਂ, ਟੀਮ ਦੇ ਮੁੱਖ ਫਿਜ਼ੀਓ ਨਿਤਿਨ ਪਟੇਲ ਵੀ ਸੰਕਰਮਿਤ ਪਾਏ ਗਏ ਸਨ। ਦੋਵੇਂ ਫਿਜ਼ੀਓ ਸਕਾਰਾਤਮਕ ਪਾਏ ਜਾਣ ਦਾ ਮਤਲਬ ਹੈ ਕਿ ਟੀਮ ਇੰਡੀਆ ਨੂੰ ਇੰਗਲੈਂਡ ਦੇ ਫਿਜ਼ੀਓ ਦੀ ਮਦਦ ਲੈਣੀ ਪਵੇਗੀ। ਮੀਡੀਆ ਰਿਪੋਰਟਸ ਦੇ ਅਨੁਸਾਰ, ਭਾਰਤੀ ਟੀਮ ਦੇ ਮੈਂਬਰਾਂ ਨੂੰ ਅਗਲੇ ਨੋਟਿਸ ਤੱਕ ਉਨ੍ਹਾਂ ਦੇ ਹੋਟਲ ਦੇ ਕਮਰਿਆਂ ਵਿੱਚ ਰਹਿਣ ਲਈ ਕਿਹਾ ਗਿਆ ਹੈ।