ਓਕਾਟਾਇਨਾ ਵਿਖੇ ਸੋਮਵਾਰ ਦੁਪਹਿਰ ਸਟੇਟ ਹਾਈਵੇਅ 30 ‘ਤੇ ਇੱਕ ਵਾਹਨ ਦੀ ਹੋਈ ਟੱਕਰ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਐਮਰਜੈਂਸੀ ਸੇਵਾਵਾਂ ਨੂੰ ਸਭ ਤੋਂ ਪਹਿਲਾਂ ਦੁਪਹਿਰ 2.30 ਵਜੇ ਘਟਨਾ ਸਥਾਨ ‘ਤੇ ਬੁਲਾਇਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਜਦੋਂ ਗੱਡੀ ਪਲਟੀ ਸੀ ਉਸ ਸਮੇਂ ਉਸ ‘ਚ ਤਿੰਨ ਲੋਕ ਸਵਾਰ ਸਨ। “ਅਫ਼ਸੋਸ ਦੀ ਗੱਲ ਹੈ ਕਿ ਇੱਕ ਵਿਅਕਤੀ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਦੋ ਹੋਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।”
