ਅੱਜ ਸਵੇਰੇ ਪਾਲਮਰਸਟਨ ਨੌਰਥ ਵਿੱਚ ਇੱਕ ਵਾਹਨ ਦੇ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਦੋ ਹੋਰ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਪੁਲਿਸ ਨੂੰ 1.50 ਵਜੇ ਤੋਂ ਬਾਅਦ ਜੌਨ ਐਫ ਕੈਨੇਡੀ ਡਰਾਈਵ ‘ਤੇ ਬੁਲਾਇਆ ਗਿਆ ਸੀ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਇੱਕ ਵਿਅਕਤੀ ਦੀ ਮੌਕੇ ‘ਤੇ ਮੌਤ ਹੋ ਗਈ ਸੀ, ਜਦਕਿ ਦੋ ਹੋਰਾਂ ਨੂੰ ਹਸਪਤਾਲ ਲਿਜਾਇਆ ਗਿਆ। ਜ਼ਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਕਿਹਾ, “ਗੰਭੀਰ ਕਰੈਸ਼ ਯੂਨਿਟ ਨੇ ਸੀਨ ਦੀ ਜਾਂਚ ਕੀਤੀ, ਅਤੇ ਹਾਦਸੇ ਦੇ ਹਾਲਾਤਾਂ ਦਾ ਪਤਾ ਲਗਾਉਣ ਲਈ ਪੁੱਛਗਿੱਛ ਜਾਰੀ ਹੈ।”
