ਬੀਤੀ ਰਾਤ ਵੰਗਾਰੇਈ ਦੇ ਦੱਖਣ ਵਿੱਚ ਨੌਰਥਲੈਂਡ ਵਿੱਚ ਇੱਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਟੱਕਰ ਤੋਂ ਬਾਅਦ ਦੋ ਹੋਰ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜੋ ਗੰਭੀਰ ਜ਼ਖਮੀ ਹਨ। Mata ਦੇ ਕੋਲ ਸਟੇਟ ਹਾਈਵੇਅ 1 ‘ਤੇ ਹਾਦਸੇ ਦੀ ਸੂਚਨਾ ਪੁਲਿਸ ਨੂੰ ਸ਼ਾਮ 7.10 ਵਜੇ ਦੇ ਕਰੀਬ ਦਿੱਤੀ ਗਈ ਸੀ।
