ਕੁਈਨਸਟਾਊਨ ਨੇੜੇ ਕ੍ਰਾਊਨ ਰੇਂਜ ‘ਤੇ ਐਤਵਾਰ ਨੂੰ ਵਾਪਰੇ ਇੱਕ ਹਾਦਸੇ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਤਿੰਨ ਹੋਰ ਗੰਭੀਰ ਰੂਪ ‘ਚ ਜ਼ਖਮੀ ਹੋ ਗਏ ਹਨ। ਐਮਰਜੈਂਸੀ ਸੇਵਾਵਾਂ ਨੂੰ ਦੁਪਹਿਰ 3.55 ਵਜੇ ਦੇ ਕਰੀਬ ਦੋ ਵਾਹਨਾਂ ਦੇ ਆਪਸ ਵਿੱਚ ਟਕਰਾ ਜਾਣ ਬਾਰੇ ਸੁਚੇਤ ਕੀਤਾ ਗਿਆ ਸੀ। ਪੁਲਿਸ ਦੇ ਬੁਲਾਰੇ ਨੇ ਕਿਹਾ, “ਕ੍ਰਾਊਨ ਰੇਂਜ ਰੋਡ ਨੂੰ ਗਿਬਸਟਨ ਹਾਈਵੇਅ/ਸਟੇਟ ਹਾਈਵੇਅ 6 ਦੇ ਚੌਰਾਹੇ ‘ਤੇ ਬੰਦ ਕਰ ਦਿੱਤਾ ਗਿਆ ਹੈ। ਸੜਕ ਦੇ ਕੁੱਝ ਸਮੇਂ ਲਈ ਬੰਦ ਰਹਿਣ ਦੀ ਉਮੀਦ ਹੈ ਕਿਉਂਕਿ ਗੰਭੀਰ ਕਰੈਸ਼ ਯੂਨਿਟ ਕਰੈਸ਼ ਸੀਨ ਦੀ ਜਾਂਚ ਕਰ ਰਹੀ ਹੈ।”
ਸੇਂਟ ਜੌਨ ਨੇ ਕਿਹਾ ਕਿ ਉਨ੍ਹਾਂ ਨੇ ਚਾਰ ਹੈਲੀਕਾਪਟਰਾਂ, ਚਾਰ ਐਂਬੂਲੈਂਸਾਂ, ਇੱਕ ਮੈਨੇਜਰ, ਇੱਕ ਰੈਪਿਡ ਰਿਸਪਾਂਸ ਯੂਨਿਟ ਅਤੇ ਇੱਕ ਵੱਡੀ ਘਟਨਾ ਸਹਾਇਤਾ ਟੀਮ ਨਾਲ ਜਵਾਬ ਦਿੱਤਾ ਸੀ। ਇੱਕ ਬੁਲਾਰੇ ਨੇ ਕਿਹਾ, “ਸਾਡੇ ਅਮਲੇ ਨੇ ਸੱਤ ਮਰੀਜ਼ਾਂ ਦਾ ਮੁਲਾਂਕਣ ਕੀਤਾ ਅਤੇ ਉਨ੍ਹਾਂ ਦਾ ਇਲਾਜ ਕੀਤਾ ਇਸ ਦੌਰਾਨ 4 ਮਰੀਜਾਂ ਨੂੰ ਡੁਨੇਡਿਨ ਹਸਪਤਾਲ ਲਿਜਾਇਆ ਗਿਆ ਸੀ। ਇਸ ਤੋਂ ਇਲਾਵਾ ਦੋ ਮਰੀਜਾਂ ਨੂੰ ਲੇਕਸ ਜ਼ਿਲ੍ਹਾ ਹਸਪਤਾਲ ਵਿੱਚ ਲਿਜਾਇਆ ਗਿਆ ਹੈ।”