ਮੰਗਲਵਾਰ ਦੁਪਹਿਰ ਨੂੰ ਪਾਮਰਸਟਨ ਨੌਰਥ ਨੇੜੇ ਦੋ ਕਾਰਾਂ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਾਮ 3.20 ਵਜੇ ਦੇ ਕਰੀਬ ਅਵਾਹੁਰੀ ਵਿੱਚ ਸਟੇਟ ਹਾਈਵੇਅ 3 ਅਤੇ ਪਾਮਰਸਟਨ ਸੇਂਟ ਦੇ ਚੌਰਾਹੇ ‘ਤੇ ਘਟਨਾ ਸਥਾਨ ‘ਤੇ ਬੁਲਾਇਆ ਗਿਆ ਸੀ। ਘਟਨਾ ਦੌਰਾਨ ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਇਸ ਦੌਰਾਨ ਕੁੱਝ ਸਮੇਂ ਲਈ ਸੜਕ ਵੀ ਬੰਦ ਕਰ ਦਿੱਤੀ ਗਈ ਸੀ।
![one dead in two-car crash](https://www.sadeaalaradio.co.nz/wp-content/uploads/2022/12/83d22efa-ae35-40d4-9aea-ba0e4aa1bbec-950x499.jpg)