ਆਕਲੈਂਡ ਦੇ ਬੀਚਲੈਂਡਜ਼ ‘ਚ ਅੱਜ ਸਵੇਰੇ ਤਿੰਨ ਵਾਹਨਾਂ ਦੀ ਹੋਈ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਪੁਲਿਸ ਮੁਤਾਬਿਕ ਹਾਦਸਾ ਵਿਟਫੋਰਡ-ਮਰੇਤਾਈ ਰੋਡ ‘ਤੇ ਸਵੇਰੇ 6.35 ਵਜੇ ਹੋਇਆ ਸੀ ਜਿਸ ‘ਚ ਤਿੰਨ ਵਾਹਨ ਸ਼ਾਮਿਲ ਸਨ। ਪੁਲਿਸ ਨੇ ਕਿਹਾ, “ਅਫ਼ਸੋਸ ਦੀ ਗੱਲ ਹੈ ਕਿ, ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਇਸ ਮੁਸ਼ਕਿਲ ਸਮੇਂ ਵਿੱਚ ਉਨ੍ਹਾਂ ਦੇ ਅਜ਼ੀਜ਼ਾਂ ਨਾਲ ਸਾਡੀ ਸੰਵੇਦਨਾ ਪ੍ਰਗਟਾਉਂਦੀ ਹੈ।”
ਹਾਦਸੇ ਵਿੱਚ ਦੋ ਹੋਰਾਂ ਦੇ ਜ਼ਖ਼ਮੀ ਹੋਣ ਦੀ ਵੀ ਸੂਚਨਾ ਮਿਲੀ ਹੈ, ਜਿਨ੍ਹਾਂ ਨੂੰ ਦਰਮਿਆਨੀ ਤੋਂ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। “ਗੰਭੀਰ ਕਰੈਸ਼ ਯੂਨਿਟ ਹਾਜ਼ਿਰ ਸੀ, ਅਤੇ ਕਰੈਸ਼ ਦੇ ਹਾਲਾਤਾਂ ਬਾਰੇ ਪੁੱਛਗਿੱਛ ਜਾਰੀ ਹੈ।”