ਓਮਾਇਓ, ਓਪੋਟਿਕੀ ਦੇ ਉੱਤਰ-ਪੂਰਬ ਵਿੱਚ ਐਤਵਾਰ ਰਾਤ ਨੂੰ ਵਾਪਰੇ ਇੱਕ ਕਾਰ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਸਟੇਟ ਹਾਈਵੇਅ 35 ‘ਤੇ ਇਕੱਲੇ ਵਾਹਨ ਦੇ ਹਾਦਸੇ ਦੀ ਸੂਚਨਾ ਪੁਲਿਸ ਨੂੰ ਰਾਤ 8:40 ਵਜੇ ਦਿੱਤੀ ਗਈ ਸੀ। ਹਾਦਸੇ ‘ਚ ਜ਼ਖਮੀ ਹੋਏ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਸੀਰੀਅਸ ਕਰੈਸ਼ ਯੂਨਿਟ ਕਰੈਸ਼ ਦੇ ਹਾਲਾਤਾਂ ਦੀ ਜਾਂਚ ਕਰ ਰਹੀ ਹੈ।
