ਅੱਜ ਕੈਂਟਰਬਰੀ ਵਿੱਚ ਲੀਸਟਨ ਨੇੜੇ ਇੱਕ ਜਾਇਦਾਦ ਵਿੱਚ ਕੰਮ ਵਾਲੀ ਥਾਂ ਵਾਪਰੀ ਘਟਨਾ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਵੇਰੇ ਕਰੀਬ 11.30 ਵਜੇ ਐਮਰਜੈਂਸੀ ਸੇਵਾਵਾਂ ਨੂੰ ਗਲਾਸਿਸ ਰੋਡ ‘ਤੇ ਬੁਲਾਇਆ ਗਿਆ ਸੀ। ਪੁਲਿਸ ਨੇ ਕਿਹਾ ਕਿ ਮੌਤ ਦੇ ਹਾਲਾਤਾਂ ਦੀ ਜਾਂਚ ਜਾਰੀ ਹੈ ਅਤੇ ਵਰਕਸੇਫ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ।