ਅੱਜ ਸਵੇਰੇ ਵੈਰੋਆ ਨੇੜੇ ਸਟੇਟ ਹਾਈਵੇਅ 2 ‘ਤੇ ਹੋਏ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦਕਿ ਚਾਰ ਹੋਰ ਜ਼ਖਮੀ ਹੋ ਗਏ ਹਨ। ਪੁਲਿਸ ਨੇ ਕਿਹਾ ਕਿ ਇੱਕ ਵਾਹਨ ਨਾਲ ਹੋਇਆ ਹਾਦਸਾ ਸ਼ਹਿਰ ਦੇ ਪੱਛਮ ਵਿੱਚ ਲਗਭਗ 11.15 ਵਜੇ ਹੋਇਆ ਹੈ। ਇੱਕ ਪੁਲਿਸ ਬੁਲਾਰੇ ਨੇ ਕਿਹਾ ਕਿ, “ਕਾਰ ਵਿੱਚ ਸਵਾਰ ਚਾਰ ਹੋਰ ਲੋਕ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।” ਸੇਂਟ ਜੌਨ ਨੇ ਕਿਹਾ ਕਿ ਉਨ੍ਹਾਂ ਨੇ ਤਿੰਨ ਹੈਲੀਕਾਪਟਰ, ਤਿੰਨ ਐਂਬੂਲੈਂਸਾਂ ਅਤੇ ਇੱਕ ਰੈਪਿਡ ਰਿਸਪਾਂਸ ਯੂਨਿਟ ਭੇਜੀ ਸੀ।
“ਸਾਡੇ ਅਮਲੇ ਨੇ ਚਾਰ ਮਰੀਜ਼ਾਂ ਦਾ ਮੁਲਾਂਕਣ ਅਤੇ ਇਲਾਜ ਕੀਤਾ; ਦੋ ਗੰਭੀਰ ਹਾਲਤ ਵਿੱਚ ਸਨ ਜਿਨ੍ਹਾਂ ਨੂੰ ਹਾਕਸ ਬੇ ਹਸਪਤਾਲ ਲਿਜਾਇਆ ਗਿਆ ਹੈ, ਅਤੇ ਦੋ ਦਰਮਿਆਨੀ ਹਾਲਤ ਵਿੱਚ ਜਿਨ੍ਹਾਂ ਨੂੰ ਸੜਕ ਰਾਹੀਂ ਵੈਰੋਆ ਹਸਪਤਾਲ ਲਿਜਾਇਆ ਗਿਆ ਹੈ।”