ਆਕਲੈਂਡ ਦੇ ਮੈਂਗੇਰੇ ‘ਚ ਬੀਤੀ ਰਾਤ ਦੋ ਵਾਹਨਾਂ ਦੀ ਹੋਈ ਟੱਕਰ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ, ਅਤੇ ਇੱਕ ਹੋਰ ਗੰਭੀਰ ਜ਼ਖਮੀ ਹੋ ਗਿਆ ਹੈ। ਰਾਤ 11 ਵਜੇ ਦੇ ਕਰੀਬ ਆਈਲੈਂਡ ਰੋਡ ‘ਤੇ ਪੁਲਿਸ ਨੂੰ ਘਟਨਾ ਮਗਰੋਂ ਬੁਲਾਇਆ ਗਿਆ ਸੀ। ਪੁਲਿਸ ਨੇ ਕਿਹਾ ਕਿ, “ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਜ਼ਖਮੀ ਹੋ ਗਿਆ।” ਗੰਭੀਰ ਕਰੈਸ਼ ਯੂਨਿਟ ਨੇ ਘਟਨਾ ਸਥਾਨ ਦੀ ਜਾਂਚ ਕੀਤੀ, ਅਤੇ ਹਾਦਸੇ ਦੀ ਜਾਂਚ ਫਿਲਹਾਲ ਜਾਰੀ ਹੈ।
