ਓਟੈਗੋ ਵਿੱਚ ਬੁੱਧਵਾਰ ਸਵੇਰੇ ਇੱਕ ਗੰਭੀਰ ਤਿੰਨ ਵਾਹਨਾਂ ਦੇ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਨੇ ਇਸ ਮਾਮਲੇ ਦੀ ਪੁਸ਼ਟੀ ਕੀਤੀ ਹੈ। ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 6.35 ਵਜੇ ਦੇ ਕਰੀਬ ਕ੍ਰੋਮਵੈਲ ਗੋਰਜ ਵਿੱਚ ਕ੍ਰੋਮਵੈਲ-ਕਲਾਈਡ ਹਾਈਵੇਅ ‘ਤੇ ਹਾਦਸੇ ਬਾਰੇ ਜਾਣਕਾਰੀ ਦਿੱਤੀ ਗਈ ਸੀ। ਇੱਕ ਬੁਲਾਰੇ ਨੇ ਕਿਹਾ, “ਪੁਲਿਸ ਇਸ ਗੱਲ ਦੀ ਪੁਸ਼ਟੀ ਕਰ ਸਕਦੀ ਹੈ ਕਿ ਅੱਜ ਸਵੇਰੇ ਕ੍ਰੋਮਵੈਲ-ਕਲਾਈਡ ਹਾਈਵੇਅ ‘ਤੇ ਦੋ ਟਰੱਕਾਂ ਅਤੇ ਇੱਕ ਕਾਰ (ਤਿੰਨ ਵਾਹਨਾਂ ) ਦੀ ਟੱਕਰ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਸੀਰੀਅਸ ਕਰੈਸ਼ ਯੂਨਿਟ ਅਤੇ ਸੀਵੀਐਸਟੀ ਇਹ ਪਤਾ ਲਗਾਉਣ ਲਈ ਜਾਂਚ ਕਰ ਰਹੇ ਹਨ ਕਿ ਹਾਦਸਾ ਕਿਵੇਂ ਹੋਇਆ ਸੀ।”
