ਵਾਈਕਾਟੋ ਵਿੱਚ ਐਤਵਾਰ ਦੁਪਹਿਰ ਵੇਲੇ ਇੱਕ ਮੋਟਰਸਾਈਕਲ ਅਤੇ ਕਾਰ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਟੂਈ ਸਟਰੀਟ ਅਤੇ ਹੰਟ ਰੋਡ ਦੇ ਵਿਚਕਾਰ ਪਿਓਪੀਓ ਵਿਖੇ ਸਟੇਟ ਹਾਈਵੇਅ 3 ‘ਤੇ ਹਾਦਸੇ ਦੀ ਸੂਚਨਾ ਪੁਲਿਸ ਨੂੰ ਸ਼ਾਮ 5.10 ਵਜੇ ਦੇ ਕਰੀਬ ਦਿੱਤੀ ਗਈ ਸੀ। ਪੁਲਿਸ ਦੇ ਬੁਲਾਰੇ ਨੇ ਕਿਹਾ, “ਸੀਰੀਅਸ ਕਰੈਸ਼ ਯੂਨਿਟ ਹਾਦਸੇ ਦੇ ਹਾਲਾਤਾਂ ਦੀ ਜਾਂਚ ਕਰ ਰਹੀ ਹੈ।”
