ਡੁਨੇਡਿਨ ਦੇ ਉਪਨਗਰ ਐਂਡਰਸਨ ਬੇ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦਰਅਸਲ ਇੱਕ ਘਰ ਨੂੰ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਪੁਲਿਸ ਨੇ ਕਿਹਾ ਕਿ ਐਮਰਜੈਂਸੀ ਸੇਵਾਵਾਂ ਨੇ ਮੰਗਲਵਾਰ ਨੂੰ ਸਵੇਰੇ 9.20 ਵਜੇ ਹਾਈਕਲਿਫ ਰੋਡ ‘ਤੇ ਅੱਗ ਦੀ ਰਿਪੋਰਟ ਵਾਲੀ ਇੱਕ ਕਾਲ ਦਾ ਜਵਾਬ ਦਿੱਤਾ ਸੀ। ਪੁਲਿਸ ਨੇ ਇੱਕ ਵਿਅਕਤੀ ਦੀ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਲੋਕਾਂ ਨੂੰ ਖੇਤਰ ਤੋਂ ਬਚਣ ਲਈ ਕਿਹਾ ਗਿਆ ਸੀ ਅਤੇ ਕਈ ਸੜਕਾਂ ਵੀ ਫਿਲਹਾਲ ਬੰਦ ਹਨ। ਪੁਲਿਸ ਅਤੇ ਫਾਇਰ ਐਂਡ ਐਮਰਜੈਂਸੀ NZ ਅੱਗ ਦੇ ਹਾਲਾਤਾਂ ਦਾ ਪਤਾ ਲਗਾਉਣ ਲਈ ਜਾਂਚ ਕਰਨਗੇ। ਇਹ ਮਾਮਲਾ ਪਿਛਲੇ ਹਫ਼ਤੇ ਡੁਨੇਡਿਨ ਵਿੱਚ ਫਿਲਿਪਸ ਸੇਂਟ ਵਿੱਚ ਇੱਕ ਘਰ ਵਿੱਚ ਅੱਗ ਲੱਗਣ ਤੋਂ ਬਾਅਦ ਆਇਆ ਹੈ।
![one dead after house fire](https://www.sadeaalaradio.co.nz/wp-content/uploads/2023/10/5f268b2d-e0ec-4e89-85c3-bb20fc2ba5ed-950x534.jpg)