ਗਲੇਨਡੇਨ ਵਿੱਚ ਵੈਸਟ ਆਕਲੈਂਡ ਦੇ ਇੱਕ ਰੀਅਲ ਅਸਟੇਟ ਦਫ਼ਤਰ ਦੀ ਖਿੜਕੀ ਨਾਲ ਇੱਕ ਕਾਰ ਦੇ ਟਕਰਾ ਜਾਣ ਕਾਰਨ ਇੱਕ ਵਿਅਕਤੀ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਹ ਹਾਦਸਾ ਵੀਰਵਾਰ ਦੁਪਹਿਰ 2 ਵਜੇ ਦੇ ਕਰੀਬ ਵਾਪਰਿਆ ਸੀ, ਜਦੋਂ ਕਾਰ Te Atatu Rd ‘ਤੇ ਬਾਰਫੁੱਟ ਐਂਡ ਥੌਮਸਨ ਦੇ ਦਫਤਰ ਦੇ ਸਾਹਮਣੇ ਟਕਰਾ ਗਈ ਸੀ। ਇਸ ਮਗਰੋਂ ਐਮਰਜੈਂਸੀ ਸੇਵਾਵਾਂ ਮੌਕੇ ‘ਤੇ ਪਹੁੰਚੀਆਂ, ਪੁਲਿਸ ਨੇ ਕਿਹਾ ਕਿ ਇਕ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਸੀ ਪਰ ਬਾਅਦ ਵਿੱਚ ਉਸ ਦੀ ਮੌਤ ਹੋ ਗਈ।
