ਸਟੇਟ ਹਾਈਵੇਅ 1 ‘ਤੇ ਤਿਰਉ ਦੇ ਉੱਤਰ ਵਿੱਚ ਇੱਕ ਬੱਸ ਅਤੇ ਇੱਕ ਕਾਰ ਵਿਚਕਾਰ ਭਿਆਨਕ ਹਾਦਸਾ ਵਾਪਰਿਆ ਹੈ ਇਸ ਹਾਦਸੇ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਹਾਟੋ ਹੋਨ ਸੇਂਟ ਜੌਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਾਦਸੇ ਦਾ ਜਵਾਬ ਦੇਣ ਲਈ 13 ਵਾਹਨ ਭੇਜੇ ਸਨ ਅਤੇ 13 ਮਰੀਜ਼ਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਸੀ ਜਿਨ੍ਹਾਂ ‘ਚ ਦੋ ਗੰਭੀਰ ਹਾਲਤ ਵਿੱਚ ਸਨ। ਜ਼ਖਮੀਆਂ ਨੂੰ ਸੜਕ ਅਤੇ ਹਵਾਈ ਮਾਰਗ ਦੁਆਰਾ ਵਾਈਕਾਟੋ, ਰੋਟੋਰੂਆ, ਟੌਰੰਗਾ ਅਤੇ ਆਕਲੈਂਡ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ ਹੈ। ਹਾਈਵੇਅ 10 ਕਿਲੋਮੀਟਰ ਤੋਂ ਵੱਧ ਲਈ ਬੰਦ ਹੈ। ਹਾਦਸਾ Tirau ਅਤੇ Piarere ਚੌਕ ਵਿਚਕਾਰ ਵਾਪਰਿਆ ਹੈ। ਪੁਲਿਸ ਨੇ ਕਿਹਾ ਕਿ ਬੁੱਧਵਾਰ ਦੁਪਹਿਰ 2 ਵਜੇ ਤੋਂ ਬਾਅਦ ਪੀਏਰੇ ਦੇ ਪਾਪਾਰਾਮੂ ਰੋਡ ਨੇੜੇ ਦੋ ਵਾਹਨਾਂ ਦੀ ਟੱਕਰ ਹੋਈ ਹੈ। ਗੰਭੀਰ ਕਰੈਸ਼ ਯੂਨਿਟ ਨੂੰ ਸੂਚਿਤ ਕੀਤਾ ਗਿਆ ਹੈ।